ਓਟਵਾ: ਕੈਨੇਡਾ ਵਾਸੀ ਇਸ ਹਫਤੇ ਦੁੱਧ ਲਈ ਵਧੇਰੇ ਭੁਗਤਾਨ ਕਰ ਰਹੇ ਹਨ। ਭਾਅ ਵਿਚ ਭਾਰੀ ਵਾਧਾ ਜੋ ਮੰਗਲਵਾਰ ਨੂੰ ਬਹੁਤ ਸਾਰੇ ਸਟੋਰਾਂ ‘ਤੇ ਲਾਗੂ ਹੋਇਆ, ਕੁਝ ਪ੍ਰੋਵਿੰਸਾਂ ‘ਚ 15 ਫੀਸਦੀ ਤੱਕ ਦਰਜ ਕੀਤਾ ਗਿਆ ਹੈ। ਕਨਜ਼ਿਊਮਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਇਹ ਵਾਧਾ ਦੁਧ ਦਾ ਇਸਤੇਮਾਲ ਕਰਨ ਵਾਲੇ ਹਰੇਕ ਨੂੰ ਪ੍ਰਭਾਵਿਤ ਕਰੇਗਾ ਪਰ ਇਹ ਘਟ ਆਮਦਨ ਵਾਲੇ ਤੇ ਭੋਜਨ ਅਸਰੁਖਿਅਤ ਪਰਿਵਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਏਗਾ।
ਐਲਬਰਟਾ ਫੂਡ ਬੈਂਕਸ ਦੀ ਸੀਈਓ ਅਰਿਆਨਾ ਸਕਾਟ ਨੇ ਕਿਹਾ ਕਿ ਜੇ ਪਰਿਵਾਰ ਆਪਣੇ ਬਚਿਆਂ ਨੂੰ ਦੁੱਧ ਦੇਣ ‘ਚ ਅਸਮਰਥ ਹੋਣ ਲਗਦੇ ਨੇ ਤਾਂ ਤੁਸੀ ਸਿਹਤ ਸਬੰਧੀ ਚਿੰਤਾਵਾ ਵਿਚ ਵਾਧਾ ਹੋ ਸਕਦਾ ਹੈ। ਕਈ ਪ੍ਰਾਤਾਂ ਵਿਚ ਕੁਝ ਰਿਪੋਰਟਾਂ ਮੁਤਾਬਕ ਇਸ ਹਫਤੇ ਦੁੱਧ ਦੇ ਚਾਰ ਲੀਟਰ ਬੈਗ ਲਈ ਅਦਾ ਕੀਤੀ ਕੀਮਤ ਦੀ ਤੁਲਨਾ ਜਨਵਰੀ ਵਿਚ ਅਦਾ ਕੀਤੀ ਕੀਮਤ ਨਾਲ ਕੀਤੀ ਗਈ।
ਟੋਰਾਂਟੋ ‘ਚ ਨੋ ਫਰੀਲਸ ਤੇ ਲੋਬਲੋਅਸ ਜਿਹੜੇ ਕੀ ਦੋਵੇਂ ਲੋਬਲਾਅ ਕੰਪਨੀਆਂ ਵਲੋਂ ਚਲਾਏ ਜਾ ਰਹੇ ਨੇ ਇਥੇ 14.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਲੋਂਗੋਂ ਤੇ ਕੀਮਤ 4.79 ਤੋਂ ਵੱਧ ਕੇ 5.49 ਡਾਲਰ ਹੋ ਗਈ। ਹੈਲੀਫੈਕਸ ਵਿਚ ਐਟਲਾਂਟਿਕ ਸੁਪਰਸਟੋਰ ਦੀ ਕੀਮਤ ਜੋ ਲੋਬਲਾਅਸ ਦੀ ਮਲਕੀਅਤ ਵਾਲੀ ਹੈ ਡਾਲਰ 5.79 ਤੋਂ ਵਧ ਕੇ 6.29 ਡਾਲਰ ਹੋ ਗਈ। ਇਹ 8.6 ਫੀਸਦੀ ਦਾ ਵਾਧਾ ਹੈ ਤੇ ਕੈਲਗਰੀ ਵਿਚ ਸੁਪਰਸਟੋਰ ਵਿਚ ਕੀਮਤ ਡਾਲਰ 4.65 ਤੋਂ ਡਾਲਰ 5.39 ਹੋ ਗਈ। ਇਹ 15.9 ਫੀਸਦੀ ਦਾ ਵਾਧਾ ਹੈ।
ਫੀਲਡ ਏਜੰਟ ਕੈਨੇਡਾ ਦੇ ਜਨਰਲ ਮੈਨੇਜਰ ਜੈਫ ਕੈਲਗਰੀ ਵਿਚ ਸਥਿਤ ਇੱਕ ਡਿਜ਼ੀਟਲ ਮਾਰਕਟਿੰਗ ਕੰਪਨੀ ਜੋ ਪੂਰੇ ਕੈਨੇਡਾ ਵਿਚ ਦੁੱਧ ਦੀ ਕੀਮਤ ਨੂੰ ਟਰੈਕ ਕਰਦੀ ਹੈ ਨੇ ਕਿਹਾ ਕਿ ਇਸ ਹਫਤੇ ਦਾ ਵਾਧਾ ਅਸੀ ਇੱਕ ਝਟਕੇ ਵਿਚ ਦੇਖਿਆ ਹੈ ਸਭ ਤੋਂ ਵੱਡਾ ਹੈ।
ਸਰਕਾਰ ਨੇ ਡੇਅਰੀ ਦੀ ਵਧੀ ਹੋਈ ਲਾਗਤ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਨਹੀ ਦਿਤਾ ਤੇ ਕੀ ਇਹ ਆਰਥਿਕ ਤਣਾਅ ਦੇ ਮੱਦੇਨਜ਼ਰ ਜਾਇਜ਼ ਸੀ ਜਾਂ ਨਹੀ,ਜੋ ਬਹੁਤ ਸਾਰੇ ਕੈਨੇਡੀਅਨ ਵਧ ਰਹੀ ਮਹਿੰਗਾਈ ਤੇ ਚਲ ਰਹੀ ਮਹਾਮਾਰੀ ਕਾਰਨ ਸਾਹਮਣਾ ਕਰ ਰਹੇ ਹਨ। ਹੁਣ ਸਵਾਲ ਹੈ ਕਿ ਦੁੱਧ ਦੀਆਂ ਕੀਮਤਾਂ ਵਧਣ ਪਿਛੇ ਕਾਰਨ ਕੀ ਹੈ? ਕੈਨੇਡੀਅਨ ਡੇਅਰੀ ਕਮਿਸ਼ਨ ਨੇ ਨਵਬੰਰ ਵਿਚ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ 1 ਫਰਵਰੀ ਤੋਂ ਦੁਧ ਲਈ ਭੁਗਤਾਨ ਕੀਤੇ ਜਾਣ ਵਾਲੇ ਮੁਲ ਵਿਚ 8.4 ਫੀਸਦੀ ਵਾਧਾ ਮਿਲੇਗਾ। ਇਹ ਇਤਿਹਾਸ ਵਿਚ ਸਭ ਤੋਂ ਵੱਡਾ ਸਲਾਨਾ ਵਾਧਾ ਹੈ।