ਆਕਲੈਂਡ: ਨਿਊਜ਼ੀਲੈਂਡ ‘ਚ ਪਰਵਾਸੀਆਂ ਲਈ ਇਮੀਗ੍ਰੇਸ਼ਨ ਪ੍ਰਣਾਲੀ ਹੁਣ ਸਿਰਦਰਦ ਬਣ ਚੁੱਕੀ ਹੈ। ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਅਜਿਹੀਆਂ ਨੀਤੀਆਂ ਕਰਕੇ ਹੀ ਆਕਲੈਂਡ ਦੇ ਓਟੀਰੋਆ ਸਕੁਏਅਰ ਵਿੱਚ ਪਰਵਾਸੀਆਂ ਦੇ ਹੱਕ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਉਨ੍ਹਾਂ ਪਰਵਾਸੀਆਂ ਲਈ ਕੀਤਾ ਗਿਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਕਾਰਨ ਬੰਦ ਪਏ ਬਾਰਡਰਾਂ ਕਰਕੇ ਦੂਸਰੇ ਦੇਸ਼ਾਂ ਵਿੱਚ ਫਸੇ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ ਇਸ ਰੋਸ ਪ੍ਰਦਰਸ਼ਨ ਵਿੱਚ 400 ਤੋਂ ਜ਼ਿਆਦਾ ਪਰਵਾਸੀਆਂ ਨੇ ਹਿੱਸਾ ਲਿਆ। ਪਰਵਾਸੀਆਂ ਨੇ ਮੰਗ ਕੀਤੀ ਕਿ ਕੋਈ ਅਜਿਹਾ ਰਸਤਾ ਲੱਭਿਆ ਜਾਵੇ ਜਿਸ ਨਾਲ ਬਾਹਰਲੇ ਦੇਸ਼ਾਂ ਵਿੱਚ ਫਸੇ ਪਰਵਾਸੀ ਜਲਦੀ ਤੋਂ ਜਲਦੀ ਨਿਊਜ਼ੀਲੈਂਡ ਵਾਪਸੀ ਕਰ ਸਕਣ।
ਦੂਸਰੇ ਪਾਸੇ ਇਸ ਸਬੰਧੀ ਪਰਵਾਸੀ ਮਜ਼ਦੂਰ ਐਸੋਸੀਏਸ਼ਨ ਦੀ ਪ੍ਰਧਾਨ ਅਨੂ ਕਲੋਟੀ ਨੇ ਕਿਹਾ ਕਿ ਪਰਵਾਸੀ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਪ੍ਰਣਾਲੀ ਤੋਂ ਬਹੁਤ ਦੁੱਖੀ ਹਨ, ਜਦਕਿ ਸਰਕਾਰ ਨੂੰ ਪਰਵਾਸੀਆਂ ਦੇ ਪੂਰੇ ਹੱਕ ਦਿੱਤੇ ਜਾਣੇ ਚਾਹੀਦੇ ਹਨ।