ਮੌਸਮ ਵਿਗਿਆਨੀ ਡਾ ਹਰਪ੍ਰੀਤ ਸਿੰਘ ਦਾ ਕੈਨੇਡਾ ਵਿਚ ਦੇਹਾਂਤ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ ਹਰਪ੍ਰੀਤ ਸਿੰਘ ਦੀ ਬੀਤੇ ਦਿਨੀਂ ਕੈਨੇਡਾ ਵਿਚ ਮੌਤ ਹੋ ਗਈ। ਡਾ ਹਰਪ੍ਰੀਤ ਸਿੰਘ 45 ਸਾਲਾਂ ਦੇ ਸਨ। ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ ਪ੍ਰਭਜੋਤ ਕੌਰ ਨੇ ਇਸ ਸੰਬੰਧੀ ਹੋਰ ਸੂਚਨਾ ਦਿੰਦਿਆਂ ਦੱਸਿਆ ਕਿ ਡਾ ਹਰਪ੍ਰੀਤ ਸਿੰਘ ਨੇ ਆਪਣੀ ਬੀ ਐਸਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਐੱਮ ਐੱਸਸੀ ਪੀ ਏ ਯੂ ਤੋਂ ਕੀਤੀ। ਉਨ੍ਹਾਂ ਨੇ 2006 ਵਿਚ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਮੌਸਮ ਵਿਗਿਆਨੀ ਵਜੋਂ ਕਾਰਜ ਆਰੰਭ ਕੀਤਾ। 2008 ਵਿਚ ਉਹ ਯੂਨੀਵਰਸਿਟੀ ਕੈਂਪਸ ਵਿਖੇ ਵਿਭਾਗ ਵਿਚ ਆ ਗਏ। ਪਿਛਲੇ ਸਮੇਂ ਤੋਂ ਡਾ ਹਰਪ੍ਰੀਤ ਸਿੰਘ ਛੁੱਟੀ ਤੇ ਸਨ ਅਤੇ ਕੈਨੇਡਾ ਵਿਚ ਰਹਿ ਰਹੇ ਸਨ।

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਡਾ ਹਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਉੱਪਰ ਅਫ਼ਸੋਸ ਦਾ ਪ੍ਰਗਟਾਵਾ ਕੀਤਾ।

Share this Article
Leave a comment