ਕਿਸਾਨਾਂ ਦੇ ਹੱਕ ‘ਚ ਰਾਜਪਾਲ ਨੇ ਬੁਲੰਦ ਕੀਤੀ ਅਵਾਜ਼, ਕਹੀ ਵੱਡੀ ਗੱਲ

TeamGlobalPunjab
1 Min Read

 ਬਾਗਪਤ : ਪੰਜਾਬ ਦੀਆਂ ਬਰੂਹਾਂ ਤੋਂ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਅੱਜ ਦੇਸ਼ ਵਿਆਪੀ ਰੂਪ ਧਾਰਨ ਕਰ ਚੁੱਕਿਆ ਹੈ। ਇਸੇ ਦਰਮਿਆਨ ਹੁਣ ਮੇਘਾਲਿਆ ਦੇ ਰਾਜਪਾਲ ਵਲੋਂ ਵੀ ਕਿਸਾਨਾ ਦੇ ਹੱਕ ‘ਚ ਅਵਾਜ਼ ਬੁਲੰਦ ਕੀਤੀ ਗਈ ਹੈ। ਰਾਜਪਾਲ ਸੱਤਿਆਪਾਲ ਮਲਿਕ ਦਾ ਕਹਿਣਾ ਹੈ ਕਿ ਸਰਦਾਰਾਂ ਨੂੰ ਅਪਮਾਨਿਤ ਕਰਕੇ ਖਾਲੀ ਹੱਥ ਨਾ ਭੇਜਣਾ । ਉਨ੍ਹਾਂ ਕਿਹਾ ਕਿ ਇਹ ਕੁਝ ਸਰਦਾਰਾਂ ਨੂੰ 300 ਸਾਲ ਤੱਕ ਨਹੀਂ ਭੁੱਲੇਗਾ। ਇੱਥੇ ਹੀ ਬਸ ਨਹੀਂ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਸ ਦੇਸ਼ ਦੇ ਜਵਾਨ ਅਤੇ ਕਿਸਾਨ ਨਾਲ ਇਨਸਾਫ਼ ਨਹੀਂ ਹੁੰਦਾ ਉਸ ਦੇਸ਼ ਨੂੰ ਤਬਾਹ ਹੋਣ ਤੋਂ ਕੋਈ ਨਹੀਂ ਬਚਾਅ ਸਕਦਾ।

ਦਰਅਸਲ ਸੱਤਿਆਪਾਲ ਉੱਤਰ ਪ੍ਰਦੇਸ਼ ‘ਚ ਆਪਣੇ ਜੱਦੀ ਜ਼ਿਲੇ ਵਿਚ ਇਕ ਭਾਸ਼ਣ ਨੂੰ ਸੰਬੋਧਨ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਬੇਹਾਲ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਬੇਹਾਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਐੱਮਐੱਸਪੀ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ।

Share This Article
Leave a Comment