ਚੰਡੀਗੜ੍ਹ: ਪੰਜਾਬ ਦੀਆਂ 117 ਸੀਟਾਂ ਵਿੱਚੋਂ 69 ਸੀਟਾਂ ਵਾਲਾ ਮਾਲਵਾ ਇਲਾਕਾ ਕਾਫ਼ੀ ਅਹਿਮ ਹੈ । ਦਲਿਤ ਅਬਾਦੀ ਖੇਤਰ ਵਾਲੇ ਮਾਲਵਾ ਤੋਂ ਕੈਪਟਨ ਅਮਰਿੰਦਰ ਸਿੰਘ ਪਿੱਛਲੀ ਵਾਰ ਚੋਣ ਲੜੇ ਸਨ । ਇਸ ਵਾਰ ਕੋਈ ਬਹੁਤ ਪ੍ਰਮੁੱਖ ਚਿਹਰਾ ਕਾਂਗਰਸ ਕੋਲ ਮਾਲਵਾ ‘ਚ ਨਹੀਂ ਸੀ ।
ਦਰਅਸਲ ਬਸਪਾ ਨੇ ਕਾਂਗਰਸ ਦਾ ਦੋਆਬਾ ਮਿਸ਼ਨ ਫੇਲ ਕਰ ਦਿੱਤਾ , ਇਸੇ ਤਰ੍ਹਾਂ ਮਜੀਠੇ ਨੇ ਕਾਂਗਰਸ ਦਾ ਮਾਝਾ ਮਿਸ਼ਨ ਫੇਲ ਕੀਤਾ ਅਤੇ ਹੁਣ ਮਾਲਵੇ ਦੇ ਨਕਲੀ ਮਿਸ਼ਨ ਉੱਤੇ ਦਲਿਤ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਉਤਾਰਿਆ ਗਿਆ ਹੈ । ਕਾਂਗਰਸ ਨੇ ਇਸ ਤਰ੍ਹਾਂ ਦੋਆਬਾ ਅਤੇ ਮਾਝਾ ਵਿੱਚ ਕਾਂਗਰਸ ਨੇ ਧੂੜ ਚੱਟੀ ਸੀ, ਉਸੇ ਤਰਾਂ ਮਾਲਵੇ ਵਿੱਚ ਵੀ ਬਸਪਾ ਅਕਾਲੀ ਗੱਠਜੋੜ ਇਸ ਵਾਰ ਵੀ ਕਾਂਗਰਸ ਨੂੰ ਧੂੜ ਚਟਾ ਕੇ ਹੀ ਭੇਜੇਗਾ ।
ਇਸ ਗੱਲ ਦਾ ਪ੍ਰਗਟਾਵਾ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਕੀਤਾ । ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸੇ ਲਈ ਸੀ.ਐਮ ਨੂੰ ਇੱਥੇ ਭਦੌੜ ਤੋਂ ਉਤਾਰਿਆ ਹੈ , ਇਹ ਸਿਆਸੀ ਤੌਰ ਉਤੇ ਵਧੀਆ ਕਦਮ ਹੈ ਪਰ ਇਸ ਵਾਰ ਲਹਿਰ ਬਸਪਾ – ਅਕਾਲੀ ਗੱਠਜੋੜ ਦੀ ਹੀ ਹੈ। ਉਨ੍ਹਾਂ ਕਿਹਾ ਕਿ ਖਾਸਕਰ 8 ਫਰਵਰੀ ਦੇ ਬਸਪਾ ਸੁਪ੍ਰੀਮੋ ਮਾਇਆਵਤੀ ਦੇ ਦੌਰੇ ਨਾਲ ਸੂਬੇ ਦੀ ਸਿਆਸਤ ਦੇ ਸਮੀਕਰਣ ਬਾਦਲ ਜਾਣਗੇ । ਮਾਲਵਾ ਵਿੱਚ 69 , ਮਾਝੇ ਵਿੱਚ 25 ਅਤੇ ਦੋਆਬਾ ਵਿੱਚ 23 ਸੀਟਾਂ ਉੱਤੇ ਬਸਪਾ ਅਕਾਲੀ ਗੱਠਜੋੜ ਦਾ ਵੋਟ ਫੀਸਦੀ ਵਧੇਗਾ ।
ਗੜੀ ਨੇ ਦੱਸਿਆ ਪਿਛਲੇ 3 ਮਹੀਨੀਆਂ ਤੋਂ ਇਲਾਕੇ ਦੇ ਹਰ ਕੋਨੇ ਵਿੱਚ ਉਹ ਆਪ ਗਏ ਹਨ ਅਤੇ ਇਸ ਵਾਰ ਬਸਪਾ ਅਕਾਲੀ ਗੱਠਜੋੜ ਦੀ ਲਹਿਰ ਹੀ ਹਰ ਪਾਸੇ ਨਜ਼ਰ ਆ ਰਹੀ ਹੈ ਅਤੇ ਭੈਣ ਮਾਇਆਵਤੀ ਦੇ ਆਉਣ ਨਾਲ ਇਹ ਲਹਿਰ ਜਿੱਤ ਵਿਚ ਬਾਦਲ ਜਾਵੇਗੀ ।