ਮਿਆਂਮਾਰ ‘ਚ ਤਖਤਾਪਲਟ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ

TeamGlobalPunjab
1 Min Read

ਵਰਲਡ ਡੈਸਕ – ਮਿਆਂਮਾਰ ‘ਚ ਫੌਜੀ ਤਖਤਾਪਲਟ ਖਿਲਾਫ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਪੁਲਿਸ ਬਲ ਦੀ ਵਰਤੋਂ ਦੇ ਬਾਵਜੂਦ, ਵਿਰੋਧ ਪ੍ਰਦਰਸ਼ਨ ਨਹੀਂ ਰੁਕਿਆ। ਸ਼ਹਿਰ ਮਾਂਡਲੇ ‘ਚ  ਬੀਤੇ ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ। ਪੁਲਿਸ ਨੇ ਉਨ੍ਹਾਂ ਨੂੰ ਪਿੱਛੇ ਕਰਨ ਲਈ ਫਾਇਰਿੰਗ ਕੀਤੀ। ਇਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ।

1 ਫਰਵਰੀ ਨੂੰ ਤਖ਼ਤਾ ਪਲਟ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ‘ਚ ਇਸਨੂੰ ਸਭ ਤੋਂ ਵੱਡੀ ਹਿੰਸਾ ਕਿਹਾ ਜਾਂਦਾ ਹੈ। ਰਾਜਧਾਨੀ ਯੰਗੂਨ ਸਣੇ ਕਈ ਸ਼ਹਿਰਾਂ ‘ਚ ਭਾਰੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ‘ਚ ਸਰਕਾਰੀ ਕਰਮਚਾਰੀਆਂ ਸਣੇ ਸਾਰੀਆਂ ਸ਼੍ਰੇਣੀਆਂ ਦੇ ਲੋਕ ਹਿੱਸਾ ਲੈ ਰਹੇ ਹਨ। ਉਹ ਮਿਲਟਰੀ ਸ਼ਾਸਨ ਦੇ ਖਤਮ ਹੋਣ ਤੇ ਬੇਦਖਲ ਹੋਏ ਸੁਪਰੀਮ ਲੀਡਰ ਆਂਗ ਸੈਨ ਸੂ ਕੀ ਤੇ ਹੋਰ ਨੇਤਾਵਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

 ਪੁਲਿਸ ਨੇ ਭੀੜ ਹਟਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟੇ ਤੇ ਫਾਇਰਿੰਗ ਕੀਤੀ। ਰਬੜ ਦੀਆਂ ਗੋਲੀਆਂ ਤੇ ਪਾਣੀ ਦੀ ਬੁਛਾਰ ਵੀ ਕੀਤੀ ਗਈ। ਵਲੰਟੀਅਰ ਐਮਰਜੈਂਸੀ ਸੇਵਾ ਏਜੰਸੀ ਨੇ ਕਿਹਾ ਕਿ ਦੋ ਦੀ ਮੌਤ ਹੋ ਗਈ ਸੀ ਤੇ 20 ਜ਼ਖਮੀ ਹੋਏ ਸਨ।

TAGGED: ,
Share this Article
Leave a comment