ਦੁਬਈ: ਸ਼ਾਰਜਾਹ ਵਿੱਚ ਅਲ ਨਹਦਾ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਮੰਗਲਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਪਰ 7 ਲੋਕ ਜ਼ਖਮੀ ਦੱਸੇ ਜਾ ਰਹੇ ਹਨ ਅਤੇ 5 ਨੂੰ ਗੰਭੀਰ ਹਾਲਤ ‘ਚ ਹਸਪਤਾਲ਼ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿੱਚ ਕਈ ਭਾਰਤੀ ਵੀ ਰਹਿੰਦੇ ਹਨ। ਰਿਪੋਰਟਾਂ ਮੁਤਾਬਕ ਲਗਭਗ 250 ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਸਥਾਨਕ ਮੀਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਏਬਕੋ ਟਾਵਰ ਨਾਮ ਦੀ ਇਕ ਰਿਹਾਇਸ਼ੀ ਟਾਵਰ ਵਿੱਚ ਪਾਰਕਿੰਗ ਤੋਂ ਇਲਾਵਾ 47 ਮੰਜਿਲਾਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਇਸ ਇਮਾਰਤ ਵਿੱਚ ਰਹਿਣ ਵਾਲੇ ਅਤੇ ਆਸ ਪਾਸ ਦੇ ਮਕਾਨਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ।
A huge fire has broken out in a Sharjah high-rise https://t.co/8f4ND1H1z8 pic.twitter.com/JROhc3LzCO
— Vicky Kapur (@vickykapur) May 5, 2020
ਖਲਿਜ ਟਾਈਮਸ ਦੇ ਮੁਤਾਬਕ ਰਾਤ 9 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੀਨਾ ਫਾਇਰ ਸਟੇਸ਼ਨ ਅਤੇ ਅਲ ਨਹਦਾ ਦੇ ਨਾਗਰਿਕ ਸੁਰੱਖਿਆ ਦਲ ਘਟਨਾ ਸਥਾਨ ‘ਤੇ ਪੁੱਜੇ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਲੇਕਿਨ ਅਧਿਕਾਰੀਆਂ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀ ਸਾਫ ਨਹੀਂ ਹੈ ਕਿ ਰਿਹਾਇਸ਼ੀ ਟਾਵਰ ਵਿੱਚ ਕੋਈ ਭਾਰਤੀ ਰਹਿੰਦਾ ਹੈ ਜਾਂ ਨਹੀਂ। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਦੂਤਾਵਾਸ ਦੇ ਬਿਆਨ ਤੋਂ ਬਾਅਦ ਹੀ ਇਹ ਸਾਫ ਹੋ ਸਕੇਗਾ।