ਹਰਿਆਣਾ ‘ਚ ਜ਼ਬਰਦਸਤ ਧਮਾਕਾ, ਇੱਕ ਦੀਆਂ ਅੰਤੜੀਆਂ ਆਈਆਂ ਬਾਹਰ, 2 ਹੋਰ ਗੰਭੀਰ ਜ਼ਖਮੀ

Global Team
2 Min Read

ਹਿਸਾਰ: ਹਰਿਆਣਾ ਦੇ ਹਿਸਾਰ ਵਿੱਚ ਸੋਮਵਾਰ ਨੂੰ ਇੱਕ ਕਬਾੜ ਦੀ ਦੁਕਾਨ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ਵਿੱਚ ਦੁਕਾਨ ਵਿੱਚ ਮੌਜੂਦ ਇੱਕ ਵਿਅਕਤੀ ਦੀਆਂ ਅੰਤੜੀਆਂ ਬਾਹਰ ਆ ਗਈਆਂ, ਜਦਕਿ ਇੱਕ ਹੋਰ ਨੌਜਵਾਨ ਦੇ ਕੰਨ ਦਾ ਪਰਦਾ ਫਟ ਗਿਆ। ਇੱਕ ਤੀਜੇ ਵਿਅਕਤੀ ਨੂੰ ਗਰਦਨ ‘ਤੇ ਸੱਟ ਲੱਗੀ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਧਮਾਕੇ ਕਾਰਨ ਦੁਕਾਨ ਵਿੱਚ ਰੱਖੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚਿਆ ਅਤੇ ਇਲਾਕੇ ਨੂੰ ਖਾਲੀ ਕਰਵਾ ਲਿਆ। ਪੁਲਿਸ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ।

ਹਿਸਾਰ ਦੀ ਹਾਊਸਿੰਗ ਬੋਰਡ ਕਾਲੋਨੀ ਦੇ ਦੁਕਾਨਦਾਰ ਸੁਸ਼ੀਲ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਕਬਾੜ ਦਾ ਕੰਮ ਕਰਦਾ ਹੈ। ਉਸਦਾ ਬਹਿਨੋਈ ਸ਼੍ਰੀਚੰਦ ਫੇਰੀ ਲਗਾ ਕੇ ਕਬਾੜ ਖਰੀਦਦਾ ਹੈ। ਸ਼੍ਰੀਚੰਦ ਸੈਕਟਰ 14 ਤੋਂ ਦੁਪਹਿਰ ਨੂੰ ਕਬਾੜ ਲੈ ਕੇ ਆਇਆ ਸੀ। ਦੁਕਾਨ ‘ਤੇ ਪਹੁੰਚਣ ਤੋਂ ਬਾਅਦ ਰਿਕਸ਼ੇ ਤੋਂ ਸਾਮਾਨ ਉਤਾਰਿਆ ਜਾ ਰਿਹਾ ਸੀ।

ਸਾਮਾਨ ਡਿੱਗਦਿਆਂ ਹੀ ਹੋਇਆ ਧਮਾਕਾ

ਸੁਸ਼ੀਲ ਨੇ ਅੱਗੇ ਦੱਸਿਆ ਕਿ ਸਾਮਾਨ ਥੱਲੇ ਡਿੱਗਦਿਆਂ ਹੀ ਅਚਾਨਕ ਜ਼ਬਰਦਸਤ ਧਮਾਕਾ ਹੋਇਆ। ਪਾਈਪ ਦੇ ਟੁਕੜੇ ਸ਼੍ਰੀਚੰਦ ਦੇ ਪੇਟ ਵਿੱਚ ਵੱਜੇ, ਜਿਸ ਕਾਰਨ ਉਸਦੀਆਂ ਅੰਤੜੀਆਂ ਫਟ ਕੇ ਬਾਹਰ ਆ ਗਈਆਂ। ਨੇੜੇ ਕੰਮ ਕਰ ਰਹੇ ਮਜ਼ਦੂਰ ਰਿਜ਼ਵਾਨ ਦੇ ਕੰਨ ਦਾ ਪਰਦਾ ਫਟ ਗਿਆ, ਅਤੇ ਨੇੜੇ ਖੜ੍ਹੇ ਬਰਵਾਲਾ ਦੇ ਨੌਜਵਾਨ ਲੱਕੀ ਨੂੰ ਗਰਦਨ ‘ਤੇ ਸੱਟਾਂ ਲੱਗੀਆਂ।

ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਤੇ ਬੰਬ ਸਕੁਐਡ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਪਾਈਪ ਅਤੇ ਲੋਹੇ ਦੇ ਟੁਕੜਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment