ਅਮਰੀਕਾ: 24 ਘੰਟੇ ‘ਚ 2,108 ਮੌਤਾਂ, ਸਾਮੂਹਿਕ ਕਬਰਾਂ ‘ਚ ਦਫ਼ਨਾਏ ਜਾ ਰਹੇ ਲਾਸ਼ਾਂ ਦੇ ਢੇਰ, Video

TeamGlobalPunjab
2 Min Read

ਵਾਸ਼ਿੰਗਟਨ: ਲਗਭਗ ਪੂਰੀ ਦੁਨੀਆ ਨੂੰ ਲਪੇਟ ਵਿੱਚ ਲੈਣ ਵਾਲੇ ਕੋਰੋਨਾ ਵਾਇਰਸ ਨੇ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇੱਥੇ ਸਭ ਤੋਂ ਜ਼ਿਆਦਾ ਲੋਕ ਸੰਕਰਮਿਤ ਹਨ। ਅਮਰੀਕਾ ਅਜਿਹਾ ਪਹਿਲਾ ਦੇਸ਼ ਹੈ ਜਿੱਥੇ ਇੱਕ ਹੀ ਦਿਨ ਵਿੱਚ ਦੋ ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਅਨੁਸਾਰ ਪਿਛਲੇ 24 ਘੰਟੇ ਵਿੱਚ ਕੋਰੋਨਾ ਕਾਰਨ 2,108 ਲੋਕਾਂ ਦੀ ਮੌਤ ਹੋਈ ਹੈ। ਇਸਦੇ ਨਾਲ ਹੀ ਇੱਥੇ ਮ੍ਰਿਤਕਾਂ ਦੀ ਗਿਣਤੀ ਵਧਕੇ 18,747 ਹੋ ਗਈ ਹੈ। ਜਦਕਿ 5 ਲੱਖ 2 ਹਜ਼ਾਰ 876 ਲਪੇਟ ਵਿੱਚ ਹਨ।

ਅਮਰੀਕਾ ਵਿੱਚ ਲਗਾਤਾਰ ਮੌਤ ਦੇ ਅੰਕੜੇ ਵੱਧ ਰਹੇ ਹਨ ਜਦਕਿ ਨਿਊਯਾਰਕ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ। ਨਿਊਯਾਰਕ ਵਿੱਚ ਹਰ ਰੋਜ਼ 500 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਹਾਲਾਤ ਇਹ ਹਨ ਕਿ ਕਬਰਸਥਾਨ ਭਰ ਚੁੱਕੇ ਹਨ ਅਤੇ ਮ੍ਰਿਤਕਾਂ ਨੂੰ ਸਾਮੂਹਕ ਕਬਰਾਂ ਵਿੱਚ ਦਫਨਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਨਿਊਯਾਰਕ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀ ਹਨ। ਇੱਥੇ ਹਾਰਟ ਟਾਪੂ ‘ਤੇ ਮ੍ਰਿਤਕਾਂ ਦਾ ਢੇਰ ਲੱਗ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਲਾਵਾਰਿਸ ਲਾਸ਼ਾਂ ਨੂੰ ਦਫਨਾਇਆ ਜਾ ਰਿਹਾ ਹੈ। ਇਸਦੇ ਲਈ ਵੱਡੀ – ਵੱਡੀ ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲਾਂ ਜਿੱਥੇ ਨਿਊਯਾਰਕ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਹਫ਼ਤੇ ਵਿੱਚ ਸਿਰਫ ਇੱਕ ਦਿਨ ਕਬਰਾਂ ਪੁੱਟਦੇ ਸਨ ਉਥੇ ਹੀ ਹੁਣ ਇੱਥੇ ਬਾਹਰ ਤੋਂ ਠੇਕੇਦਾਰ ਨੂੰ ਸੱਦ ਕੇ ਹਫਤੇ ਵਿੱਚ ਪੰਜ ਦਿਨ ਸਾਮੂਹਿਕ ਕਬਰਾਂ ਦੀ ਖੁਦਾਈ ਕੀਤੀ ਜਾ ਰਹੀ ਹੈ।

Share This Article
Leave a Comment