ਵਾਸ਼ਿੰਗਟਨ : ਮੈਰੀਲੈਂਡ ਦੇ ਇੱਕ ਵਿਅਕਤੀ ਜਿਸਨੇ ਐਨ ਅਰੁੰਡੇਲ ਕਾਉਂਟੀ ਕਰਿਆਨੇ (Anne Arundel County grocery store) ਦੀ ਦੁਕਾਨ ਵਿੱਚ ਇੱਕ ਔਰਤ ਕੇਟੀ ਪੀਟਰਸ ਨੂੰ ਸਪਰਮ ਨਾਲ ਭਰਿਆ ਇੰਜੈਕਸ਼ਨ ਲੱਗਾ ਦਿਤਾ। ਦੋਸ਼ੀ ਦੀ ਇਹ ਹਰਕਤ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਉਸ ਦੀ ਪਛਾਣ ਹੋ ਸਕੀ।ਇਸ ਨੂੰ ਬਹੁਤ ਹੀ ਗੰਭੀਰ ਅਪਰਾਧ ਕਰਾਰ ਦਿੰਦਿਆਂ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਜੇਲ੍ਹ ਭੇਜ ਦਿੱਤਾ ਹੈ। ।
52 ਸਾਲਾ ਥੌਮਸ ਬ੍ਰਾਇਨ ਸਟੀਮਨ ਨੂੰ ਪਹਿਲੇ ਅਤੇ ਦੂਜੇ ਦਰਜੇ ਦੇ ਹਮਲੇ ਲਈ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ । ਉਹ ਅਚਾਨਕ ਔਰਤ ਦੇ ਪਿੱਛੇ ਗਿਆ ਅਤੇ ਟੀਕਾ ਲਗਾ ਦਿੱਤਾ। ਸਰਿੰਜ ਚੁੱਭਦੇ ਹੀ ਔਰਤ ਨੇ ਦਰਦ ਨਾਲ ਤੜਫਣ ਲੱਗੀ ਤੇ ਚੀਕਾਂ ਮਾਰਨ ਲਗ ਪਈ। ਜਾਂਚਕਰਤਾਵਾਂ ਦੇ ਅਨੁਸਾਰ, ਸਟੀਮਨ ਨੇ ਪੀਟਰਸ ਦੇ ਅੱਗੇ ਦੋ ਹੋਰ ਲੋਕਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਇਹ ਘਟਨਾ ਫਰਵਰੀ 2020 ਦੀ ਹੈ।
ਸਰਿੰਜ ਹਮਲੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਦੇ ਆਧਾਰ ‘ਤੇ ਪੁਲਿਸ ਥੌਮਸ ਬ੍ਰਾਇਨ ਸਟੀਮਨ ਤੱਕ ਪਹੁੰਚ ਸਕੀ। ਪੁਲਿਸ ਨੂੰ ਥੌਮਸ ਦੀ ਕਾਰ ਵਿੱਚੋਂ ਸ਼ੁਕਰਾਣੂਆਂ ਵਾਲੇ ਕਈ ਟੀਕੇ ਮਿਲੇ ਸਨ। ਇਸ ਲਈ, ਇਹ ਮੰਨਿਆ ਜਾਂਦਾ ਹੈ ਕਿ ਉਸਨੇ ਬਹੁਤ ਸਾਰੀਆਂ ਹੋਰ ਔਰਤਾਂ ਨੂੰ ਵੀ ਸ਼ਿਕਾਰ ਬਣਾਇਆ ਹੋਵੇਗਾ।