ਨਿਊਜ਼ ਡੈਸਕ: ਪਾਕਿਸਤਾਨ ਇਨ੍ਹੀਂ ਦਿਨੀਂ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਤੋਂ ਪਹਿਲਾਂ ਪਾਕਿਸਤਾਨ ‘ਚ ਪੀਐੱਮਐੱਲ-ਐੱਨ ਦੀ ਆਗੂ ਮਰੀਅਮ ਨਵਾਜ਼ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਘੇਰਿਆ ਹੈ। ਮਰੀਅਮ ਦੀ ਇਹ ਪ੍ਰਤੀਕਿਰਿਆ ਇਮਰਾਨ ਖ਼ਾਨ ਦੇ ਸ਼ੁੱਕਰਵਾਰ ਨੂੰ ਦੇਸ਼ ਨੂੰ ਕੀਤੇ ਸੰਬੋਧਨ ‘ਤੇ ਆਈ ਹੈ, ਜਿਸ ‘ਚ ਖ਼ਾਨ ਨੇ ਸੰਸਦ ਨੂੰ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ‘ਤੇ ਦੋਸ਼ ਲਗਾਉਂਦੇ ਹੋਏ ਭਾਰਤ ਦੀ ਖੂਬ ਤਾਰੀਫ ਵੀ ਕਰ ਦਿੱਤੀ ਸੀ।
ਇਮਰਾਨ ਖ਼ਾਨ ਨੇ ਕਿਹਾ ਸੀ ਕਿ ‘ਕਿਸੇ ਵੀ ਵਿਦੇਸ਼ੀ ਤਾਕਤ ਦੀ ਹਿੰਮਤ ਨਹੀਂ ਹੈ ਕਿ ਉਹ ਭਾਰਤ ਦੀ ਵਿਦੇਸ਼ ਨੀਤੀ ‘ਚ ਦਖ਼ਲ ਦੇ ਸਕੇ। ਭਾਰਤ ਇੱਕ ਖੁੱਦਾਰ ਦੇਸ਼ ਹੈ’।
ਇਮਰਾਨ ਖ਼ਾਨ ਦੇ ਇਸ ਸੰਬੋਧਨ ਤੋਂ ਬਾਅਦ ਮਰੀਅਮ ਨਵਾਜ਼ ਨੇ ਟਵੀਟ ਕਰਕੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਹੈ, ਇਸ ਤੋਂ ਇਲਾਵਾ ਮਰੀਅਮ ਨੇ ਅਟਲ ਬਿਹਾਰੀ ਵਾਜਪਾਈ ਦਾ ਜ਼ਿਕਰ ਵੀ ਕੀਤਾ। ਮਰੀਅਮ ਨੇ ਟਵੀਟ ਕਰ ਲਿਖਿਆ ਕਿਹਾ ਕਿ ‘ਜਿਸ ਭਾਰਤ ਦੀ ਤੁਸੀਂ ਪ੍ਰਸ਼ੰਸਾ ਕਰ ਰਹੇ ਹੋ, ਉੱਥੇ ਕਈ ਪ੍ਰਧਾਨ ਮੰਤਰੀਆਂ ਖਿਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਇਤਿਹਾਸ ਹੈ। ਕਿਸੇ ਇੱਕ ਨੇ ਵੀ ਸੰਵਿਧਾਨ ਤੇ ਲੋਕਤੰਤਰ ਨਾਲ ਖਿਲਵਾੜ ਨਹੀਂ ਕੀਤਾ। ਵਾਜਪਾਈ ਇੱਕ ਵੋਟ ਨਾਲ ਹਾਰੇ, ਘਰ ਚਲੇ ਗਏ। ਤੁਹਾਡੀ ਤਰ੍ਹਾਂ ਦੇਸ਼ ਅਤੇ ਜਨਤਾ ਨੂੰ ਬੰਧੀ ਨਹੀਂ ਬਣਾਇਆ।’
جس بھارت کے قصیدے پڑھ رہے ہیں وہاں مختلف وزرائے اعظم کے خلاف عدم اعتماد کی ستائیس تحریکیں آئیں۔ کسی ایک نے بھی آئین، جمہوریت اور اخلاقیات سے یہ کھلواڑ نہی کیا۔ واجپائی ایک ووٹ سے ہارا، گھر چلا گیا — آپ کی طرح ملک، آئین اور قوم کو یرغمال نہیں بنایا !
— Maryam Nawaz Sharif (@MaryamNSharif) April 8, 2022
ਇਸ ਤੋਂ ਇਲਾਵਾ ਇੱਕ ਹੋਰ ਟਵੀਟ ‘ਚ ਮਰੀਅਮ ਨੇ ਲਿਖਿਆ, ‘ਤਾਕਤ ਲਈ ਇਸ ਤਰ੍ਹਾਂ ਕਿਸੇ ਨੂੰ ਰੋਂਦੇ ਹੋਏ ਪਹਿਲੀ ਵਾਰ ਦੇਖਿਆ ਹੈ। ਅੱਖਾਂ ਖੋਲ੍ਹ ਕੇ ਦੇਖੋ, ਜਿਸ ਤਰ੍ਹਾਂ ਤੁਸੀਂ ਉਨ੍ਹਾਂ ਸਾਢੇ ਤਿੰਨ ਸਾਲਾਂ ਵਿੱਚ ਗਰੀਬਾਂ ਨੂੰ ਰਵਾਇਆ ਹੈ ਉਹ ਸ਼ੁਕਰਾਨੇ ਦੀ ਨਫ਼ੀਲ ਪੜ੍ਹ ਰਹੇ ਹਨ ਕਿ ਉਨ੍ਹਾ ਦੀ ਜਾਨ ਛੁਟੀ।’
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.