ਹੁਸ਼ਿਆਰਪੁਰ : ਲੌਕ ਡਾਉਣ ਦਰਮਿਆਨ ਜਿਥੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਹੁਣ ਸਥਾਨਕ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਜਾਣਕਾਰੀ ਮੁਤਾਬਿਕ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਜਿਲ੍ਹੇ ਵਿਚ ਲੌਕ ਡਾਉਂਣ ਦਰਮਿਆਨ ਯਾਨੀਕਿ 3 ਮਈ ਤਕ ਵਿਵਾਹ ਦੀ ਇਜ਼ਾਜਤ ਮੈ ਦੇਣ ਦਾ ਐਲਾਨ ਕੀਤਾ ਗਿਆ ਹੈ ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮੁਤਾਬਿਕ ਇਸ ਦੌਰਾਨ ਸੋਸ਼ਲ ਡਿਸਟੈਂਸ ਖ਼ਤਮ ਹੋ ਜਾਂਦਾ ਹੈ । ਜਦੋ ਕਿ ਸੂਬੇ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਚੀਜ ਬਹੁਤ ਹੀ ਜਰੂਰੀ ਹੈ । ਉਨ੍ਹਾਂ ਕਿਹਾ ਕਿ ਇਸ ਲਈ ਜਿਲ੍ਹੇ ਵਿਚ ਉਨਾਂ ਸਮਾਂ ਵਿਆਹ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ।
ਦੱਸ ਦੇਈਏ ਕਿ ਸੂਬੇ ਵਿਚ ਹਰ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ।ਅੱਜ ਵੀ ਇਸ ਬਿਮਾਰੀ ਨਾਲ 2 ਵਿਅਕਤੀ ਪ੍ਰਭਾਵਿਤ ਹੋਏ ਹਨ