ਬੰਠਿਡਾ : ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਇਸ ਸੰਬੰਧੀ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕੀਤਾ ਵਾਅਦਾ 48 ਘੰਟਿਆਂ ਚ ਪੂਰਾ ਕਰਕੇ ਤਾਜਾ ਸਬੂਤ ਦਿੱਤਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਅੱਜ ਵਿਤ ਮੰਤਰੀ ਵਲੋਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਖਾਲਸਾ ਏਡ ਦੀ ਮਦਦ ਨਾਲ ਸਿਵਲ ਹਸਪਤਾਲ ਬਠਿੰਡਾ ਨੂੰ 50 ਪੀਪੀਈ ਕਿੱਟਾ ਮੁਹਈਆ ਕਰਵਾਈਆਂ ਗਈਆਂ ਹਨ । ਇਥੇ ਹੀ ਬਸ ਨਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ 200 ਹੋਰ ਪੀਪੀਈ ਕਿਟਾਂ ਆਉਣ ਵਾਲੇ 3 ਦੀਨਾ ਵਿਚ ਮੁਹਈਆ ਕਰਵਾ ਦਿੱਤੀਆਂ ਜਾਣਗੀਆਂ ।
ਇਸ ਮੌਕੇ ਵਿਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਢਲਾ ਕੰਮ ਇਸ ਵੇਲੇ ਇਲਾਜ਼ ਵਿਚ ਲਗੇ ਡਾਕਟਰਾਂ ਦੀ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ ਲਾਡ ਰਹੀ ਇਸ ਫੌਜ ਨੂੰ ਸਾਮਾਨ ਪੱਖੋਂ ਕਿਸੇ ਕਿਸਮ ਦੀ ਘਾਟ ਨਹੀਂ ਆਉਣੀ ਚਾਹੀਦੀ । ਉਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਪਹਿਲਾਂ ਵੀ ਲੋੜ ਅਨੁਸਾਰ 200 ਤੋਂ ਜਿਆਦਾ ਪੀਪੀਈ ਕਿੱਟਾਂ ਦਾ ਸਟਾਕ ਮੌਜੂਦ ਸੀ, ਪਰ ਡਾਕਟਰੀ ਅਮਲੇ ਦੀ ਮੰਗ ਅਨੁਸਾਰ ਇਹ ਹੋਰ ਕਿੱਟਾਂ ਮੁਹਈਆਂ ਕਰਵਾਈਆਂ ਗਈਆਂ ਹਨ। ਉਨਾਂ ਨੇ ਇਹ ਕਿੱਟਾਂ ਮੁਹਈਆ ਕਰਵਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ, ਸਿਵਲ ਸਰਜਨ ਡਾ: ਅਮਰੀਕ ਸਿੰਘ, ਡਾ: ਕੁਦੰਨ ਕੁਮਾਰ ਪਾਲ, ਕੇ.ਕੇ ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਖਾਲਸਾ ਏਡ ਤੋਂ ਜਸਪ੍ਰੀਤ ਸਿੰਘ ਦਹੀਆ, ਡਾ: ਵਿਕਾਸ ਛਾਬੜਾ ਆਈਐਮਏ ਬਠਿੰਡਾ ਪ੍ਰਧਾਨ, ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਅਸੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਅਨਿਲ ਭੋਲਾ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ ਆਦਿ ਵੀ ਹਾਜਰ ਸਨ।
ਕੋਰੋਨਾ ਵਾਇਰਸ ਨਾਲ ਲੜ ਰਹੀ ਡਾਕਟਰੀ ਫੌਜ ਨੂੰ ਸੁਰੱਖਿਆ ਸਮਾਨ ਦੀ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਘਾਟ : ਵਿਤ ਮੰਤਰੀ
Leave a Comment
Leave a Comment