ਸ੍ਰੀ ਗੁਰੂ ਤੇਗ ਬਾਹਦਰ ਜੀ ਦੇ ਚਰਨ ਛੂਹ ਪ੍ਰਾਪਤ ਇੱਕ ਇਤਿਹਾਸਕ ਧਰਤੀ ਗੁਰਦੁਆਰਾ ‘ਮੰਜੀ ਸਾਹਿਬ’ ਹਰਪਾਲਪੁਰ

TeamGlobalPunjab
2 Min Read

ਪੰਜਾਬ ਦੇ ਇਤਿਹਾਸਕ ਪਿੰਡਾਂ ਵਿੱਚ ਇੱਕ ਪਿੰਡ ਹੈ ‘ਹਰਪਾਲਪੁਰ’ ਜੋ ਜ਼ਿਲ੍ਹਾ ਪਟਿਆਲਾ ਤੋਂ 25 ਕਿਲੋਮੀਟਰ ਤੇ ਰਾਜਪੁਰੇ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦੀ ਅਬਾਦੀ ਤਕਰੀਬਨ 5000 ਹੈ। ਇਹ ਪਿੰਡ “ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿੱਚ ਬਾਬਾ ਹਰਪਾਲ ਤੇ ਉਸਦਾ ਭਰਾ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਣਕਵਾਲ ਤੋਂ ਆਪਣਾ ਸਮਾਨ ਗੱਡਿਆ ’ਚ ਲੱਦਕੇ ਯਮਨਾ ਨਦੀ ਵੱਲ ਤੁਰ ਪਏ। ਬਾਬਾ ਹਰਪਾਲ ਨੇ ਇੱਥੇ ਗੱਡਾ ਰੋਕ ਲਿਆ ਤੇ ਹਰਪਾਲਪੁਰ ਪਿੰਡ ਵਸਾਇਆ।”

Manji sahib harpalpur
ਪੁਰਾਤਨ ਖੂਹ ਤੇ ਗੁਰਦੁਆਰਾ ਮੰਜੀ ਸਾਹਿਬ ਦੀ ਇਮਾਰਤ

ਪਿੰਡ ਦੇ ਪੱਛਮ ਵੱਲ ਸ੍ਰੀ ਗੁਰੂ ਤੇਗ ਬਾਹਦਰ ਜੀ ਦੇ ਚਰਨ ਛੂਹ ਪ੍ਰਾਪਤ ਇੱਕ ਇਤਿਹਾਸਕ ਗੁਰਦੁਆਰਾ ‘ਮੰਜੀ ਸਾਹਿਬ’ ਹੈ। ਇਸ ਸਥਾਨ ਦੇ ਇਤਿਹਾਸ ਬਾਰੇ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ,“ਗੁਰਦੁਆਰਾ ਮੰਜੀ ਸਾਹਿਬ ਪਾ: ਨੌਵੀ ਹਰਪਾਲਪੁਰ ਦੇ ਇਸ ਪਵਿੱਤਰ ਅਸਥਾਨ ਤੇ ਬ੍ਰਿਕਮੀ ਸੰਮਤ 1731 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਧਰਮ ਦਾ ਪ੍ਰਚਾਰ ਕਰਦੇ ਹੋਏ ਇਸ ਪਿੰਡ ਦੇ ਅੰਬਾਂ ਦੇ ਬਾਗ ਵਿੱਚ ਬੋਹੜ ਦੇ ਦਰੱਖਤ ਥੱਲੇ ਆ ਕੇ ਬਿਰਾਜਮਾਨ ਹੋਏ।

ਮੌਜੂਦਾ ਸਮੇਂ ਪੁਰਾਤਨ ਖੂਹ ਦੀ ਤਸਵੀਰ

ਜਦੋਂ ਅੰਬਾਂ ਦੀ ਰਾਖੀ ਕਰ ਰਹੀ ਬੀਬੀ ਸਿਆਮੋਂ ਮਾਈ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਹੋਈ ਤੇ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ -ਪਾਣੀ ਦੀ ਸੇਵਾ ਪੁੱਛੀ, ਤਾਂ ਗੁਰੂ ਜੀ ਨੇ ਕੇਵਲ ਜਲ ਛਕਾਉਣ ਲਈ ਕਿਹਾ, ਤਾਂ ਮਾਈ ਸਿਆਮੋ ਕਿਸੇ ਨੇੜਲੇ ਖੂਹ ਤੋਂ ਪਾਣੀ ਲਿਆਉਣ ਲਈ ਤੁਰਨ ਲੱਗੀ, ਤਾਂ ਗੁਰੂ ਜੀ ਨੇ ਬਾਗ ਵਿੱਚਲੇ ਖੂਹ ਵੱਲ ਇਸ਼ਾਰਾ ਕੀਤਾ, ਤਾਂ ਮਾਈ ਨੇ ਕਿਹਾ, ਕਿ ਇਹ ਖੂਹ ਤਾਂ ਸੁੱਕਾ ਹੈ ਇਥੇ ਪਾਣੀ ਨਹੀਂ ਹੈ, ਤਾਂ ਗੁਰੂ ਜੀ ਨੇ ਕਿਹਾ, ਕਿ ਮਾਈ ਇਹ ਸੁੱਕਾ ਨਹੀਂ, ਇਸਦਾ ਪਾਣੀ ਤਾਂ ਦੁਨੀਆ ਦਾ ਸੋਕੜਾ ਦੂਰ ਕਰਿਆ ਕਰੇਗਾ, ਤੇ ਮਾਈ ਨੇ ਇਸ ਖੂਹ ’ਚ ਪਾਣੀ ਦੀ ਗਾਗਰ ਵਰਾਈ, ਤਾਂ ਉਹ ਪਾਣੀ ਦੀ ਭਰ ਆਈ ਤੇ ਗੁਰੂ ਜੀ ਜਲ ਛੱਕ ਕੇ ਅੱਗੇ ਚੱਲੇ ਗਏ।” ਪਰ ਵਰਤਮਾਨ ਸਮੇਂ ਇਹ ਖੂਹ ਖਾਲੀ ਹੈ।

Share this Article
Leave a comment