ਚੰਡੀਗੜ੍ਹ: ਪੰਜਾਬੀ ਫਿਲਮ ਅਦਾਕਾਰਾ ਮੈਂਡੀ ਤੱਖਰ ਦੇ ਚਿਹਰੇ ਨੂੰ ਮਾਰਫ ਕਰ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਮੈਂਡੀ ਨੇ ਮੁਹਾਲੀ ਦੇ ਸੁਹਾਣਾ ਪੁਲਿਸ ਥਾਣੇ ਵਿੱਚ ਕੇਸ ਦਰਜ ਕਰਾਇਆ ਹੈ। ਇਹ ਵੀਡੀਓ 27 ਅਗਸਤ ਨੂੰ ਵਾਇਰਲ ਹੋਈ ਸੀ। ਇਸ ਨੂੰ ਅਸ਼ਲੀਲ ਵੈਬਸਾਈਟਾਂ ‘ਤੇ ਅਪਲੋਡ ਕਰ ਵਾਟਸਐਪ ਜ਼ਰੀਏ ਦੁਨੀਆਭਰ ਵਿੱਚ ਵਾਇਰਲ ਕੀਤਾ ਗਿਆ। ਹਾਲਾਂਕਿ ਵੀਡੀਓ ਵਿੱਚ ਸਾਫ਼ ਪਤਾ ਚੱਲ ਰਿਹਾ ਸੀ ਕਿ ਚਿਹਰਾ ਨਕਲੀ ਹੈ, ਇਸ ਦੇ ਬਾਵਜੂਦ ਇਹ ਮੈਂਡੀ ਦੇ ਨਾਮ ਤੋਂ ਵਾਇਰਲ ਹੁੰਦੀ ਰਹੀ।
ਮੈਂਡੀ ਤੱਖਰ ਨੇ ਇਸ ਦੇ ਖਿਲਾਫ ਮੰਗਲਵਾਰ ਨੂੰ ਟੇੈਕਨੋਲਜੀ ਐਕਟ 2000 ਦੀ ਧਾਰਾ 67(ਏ), 67, 66 (ਈ) ਅਤੇ ਭਾਰਤੀ ਸਜ਼ਾ ਸੰਹਿਤਾ 1860 ਦੀ ਧਾਰਾ 509, 354 ਦੇ ਤਹਿਤ ਆਪਣੀ ਸ਼ਿਕਾਇਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਮੈਂਡੀ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਕਿਹਾ ਸੀ ਕਿ ਇਹ ਵੀਡੀਓ ਨਕਲੀ ਹੈ।
ਮੈਂਡੀ ਨੇ ਕਿਹਾ ਕਿ ਉਹ ਆਪਣੇ ਹੀ ਪੰਜਾਬੀ ਲੋਕਾਂ ਤੋਂ ਨਿਰਾਸ਼ ਹੈ, ਜੋ ਵੀਡੀਓ ਨੂੰ ਜ਼ਿਆਦਾ ਵਾਇਰਲ ਕਰ ਰਹੇ ਹਨ। ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਇਹ ਨਕਲੀ ਹੈ,ਫਿਲਹਾਲਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।