ਨਿਊਜ਼ ਡੈਸਕ : ਮੰਦਿਰਾ ਬੇਦੀ ਪਤੀ ਰਾਜ ਕੌਸ਼ਲ ਦੇ ਦੇਹਾਂਤ ਤੋਂ ਬਾਅਦ ਬਹੁਤ ਮੁਸ਼ਕਿਲ ਸਮੇਂ ‘ਚੋਂ ਲੰਘ ਰਹੀ ਹੈ। ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਟੁੱਟ ਗਈ ਹਨ। ਇਹ ਅਸੀ ਨਹੀਂ ਅਦਾਕਾਰਾ ਦੀ ਪੋਸਟ ਉਨ੍ਹਾਂ ਦਾ ਦਰਦ ਬਿਆਨ ਕਰ ਰਹੀ ਹੈ। ਅਦਾਕਾਰਾ ਨੇ ਪਤੀ ਨੂੰ ਯਾਦ ਕਰਦੇ ਹੋਏ ਇੱਕ ਬਹੁਤ ਹੀ ਭਾਵੁਕ ਪੋਸਟ ਆਪਣੇ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਹੈ।
ਮੰਦਿਰਾ ਬੇਦੀ ਨੇ ਬੀਤੀ ਰਾਤ ਇੱਕ ਕਾਗਜ਼ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਤੇ ਰਾਜੀ ਲਿਖਿਆ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਮੰਦਿਰਾ ਨੇ ਟੁੱਟੇ ਦਿਲ ਵਾਲੇ ਇਮੋਜੀ ਦੇ ਨਾਲ ਲਿਖਿਆ – ਮਿਸ ਯੂ ਰਾਜੀ। ਮੰਦਿਰਾ ਦੀ ਇਹ ਪੋਸਟ ਭਾਵੁਕ ਕਰਨ ਵਾਲੀ ਹੈ। ਇਸ ਨੂੰ ਵੇਖ ਕੇ ਸਾਫ਼ ਹੋ ਗਿਆ ਹੈ ਕਿ ਉਹ ਰਾਜ ਦੇ ਜਾਣ ਤੋਂ ਬਾਅਦ ਟੁੱਟ ਗਈ ਹਨ। ਮੰਦਿਰਾ ਬੇਦੀ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਦੋਸਤ ਅਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਹਿੰਮਤ ਦੇ ਰਹੇ ਹਨ ਉਨ੍ਹਾਂ ਦੀ ਹੌਸਲਾਅਫਜ਼ਾਈ ਕਰ ਰਹੇ ਹਨ।
View this post on Instagram
ਦੱਸ ਦਈਏ ਕਿ ਫ਼ਿਲਮ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ( 49 ) ਦਾ ਦੇਹਾਂਤ 30 ਜੂਨ ਨੂੰ ਕਾਰਡਿਅਕ ਅਰੈਸਟ ਦੇ ਕਾਰਨ ਹੋ ਗਿਆ ਸੀ।