ਅਮਰੀਕਾ ਤੋਂ ਆਏ ਨੌਜਵਾਨ ਨੇ ਸਿਰ ‘ਚ ਇੱਟਾਂ ਮਾਰ ਕੇ ਮਹਿਲਾਂ ਦਾ ਕੀਤਾ ਕਤਲ

TeamGlobalPunjab
1 Min Read

ਅੰਮ੍ਰਿਤਸਰ : ਅਮਰੀਕਾ ਤੋਂ ਪੰਜਾਬ ਆਏ ਇੱਕ ਨੌਜਵਾਨ ਵੱਲੋਂ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਜਦਕਿ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਇਹ ਘਟਨਾ ਅੰਮ੍ਰਿਤਸਰ ਦੇ ਬਿਆਸ ਦੇ ਕਸਬਾ ਰਈਆ ‘ਚ ਵਾਪਰੀ ਹੈ। ਪੁਲਿਸ ਨੇ ਮ੍ਰਿਤਕ ਮਹਿਲਾ ਦੀ ਸ਼ਨਾਖਤ ਰੇਖਾ ਵਜੋ ਕੀਤੀ ਹੈ ਜੋ ਰਈਆ ਦੀ ਰਹਿਣ ਵਾਲੀ ਹੈ। ਮਹਿਲਾ ਦਾ ਪੁੱਤਰ ਕਾਰਤਿਕ ਛਾਬੜਾ ਇਸ ਹਮਲੇ ‘ਚ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਨੂੰ ਪਰਾਣੀ ਰੰਜਿਸ਼ ਤਹਿਤ ਕੀਤਾ ਗਿਆ ਕਤਲ ਦੱਸਿਆ ਹੈ।

ਘਟਨਾ ਸਵੇਰੇ 6 ਵਜੇ ਦੀ ਹੈ, ਹਮਲਾਵਰ ਅਕਸ਼ੈ ਜੋ ਅਮਰੀਕਾ ਦਾ ਵਸਨੀਕ ਹੈ ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ। ਪੁਰਾਣੀ ਰੰਜਿਸ਼ ਤਹਿਤ ਅਕਸ਼ੈ ਨੇ ਰੇਖਾ ਨਾਮ ਦੀ ਮਹਿਲਾ ਦਾ ਸਿਰ ‘ਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਮਹਿਲਾਂ ਦਾ ਪੁੱਤਰ ਕਾਰਤਿਕ ਹਮਲਾਵਰ ਨੂੰ ਰੋਕਣ ਆਇਆ ਤਾਂ ਅਕਸ਼ੈ ਨੇ ਕਾਰਤਿਕ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਕਾਰਤਿਕ ਗੰਭੀਰ ਜ਼ਖਮੀ ਹੋ ਗਿਆ।

ਘਟਨਾ ਨੂੰ ਅੰਜਾਮ ਦੇ ਕੇ ਹਮਲਾਵਰ ਅਕਸ਼ੈ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Share This Article
Leave a Comment