ਲੁਧਿਆਣਾ: ਨਾਂਦੇੜ ਤੋਂ ਪਰਤੇ ਜਗਰਾਓਂ ਦੇ ਪਿੰਡ ਮਾਣੂਕੇ ਦੇ 56 ਸਾਲਾ ਵਿਅਕਤੀ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ। ਇਸ ਮਰੀਜ਼ ਦੀ 30 ਅਪ੍ਰੈਲ ਨੂੰ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਜਾਣਕਾਰੀ ਮੁਤਾਬਕ ਇਹ ਮਰੀਜ਼ ਸਿਵਲ ਹਸਪਤਾਲ ਵਿੱਚ ਭਰਤੀ ਸੀ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਅਤੇ ਜਗਰਾਓਂ ਦੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦਾ ਅੰਤਮ ਸਸਕਾਰ ਪ੍ਰਸ਼ਾਸਨ ਦੀ ਅਗਵਾਈ ਵਿੱਚ ਤਿੰਨ ਵਜੇ ਹੋਵੇਗਾ। ਇਸਦੇ ਨਾਲ ਹੀ ਸੂਬੇ ਵਿਚ ਮੌਤਾਂ ਦੀ ਗਿਣਤੀ ਵਧ ਕੇ 30 ਹੋ ਗਈ ਹੈ ਤੇ ਲੁਧਿਆਣਾ ਜ਼ਿਲ੍ਹੇ ਵਿੱਚ ਇਹ 6ਵੀ ਮੌਤ ਹੈ।