ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਪੁਲਿਸ ਨੇ ਤੀਹਰੇ ਕਤਲ ਕਾਂਡ ਦੀ ਗੁੱਥੀ ਨੂੰ 12 ਘੰਟਿਆਂ ਅੰਦਰ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਮ੍ਰਿਤਕਾਂ ‘ਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਅਤੇ ਬਚਨ ਕੌਰ ਸ਼ਾਮਲ ਹਨ।
ਡੀਜੀਪੀ ਨੇ ਟਵੀਟ ਕਰ ਦੱਸਿਆ ਕਿ ਪੁਲਿਸ ਨੇ ਤੀਹਰੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਤਲਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਅਤੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਕਾਤਲਾਂ ਨੇ ਤਿੰਨੋਂ ਕਤਲਾਂ ਨੂੰ ਹਾਦਸੇ ਵਜੋਂ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਕਾਤਲ ਕੋਈ ਨਹੀਂ ਮ੍ਰਿਤਕਾਂ ਦੇ ਗੁਆਂਢੀ ਹੀ ਨਿੱਕਲੇ, ਜਿਨ੍ਹਾਂ ਬਾਰੇ ਪੁਲਿਸ ਅੱਜ ਖੁਲਾਸਾ ਕਰੇਗੀ।
The investigation has been carried out in a professional & scientific manner to solve the case@PunjabPoliceInd is committed to make #Punjab crime-free as per the vision of CM @BhagwantMann 2/2
— DGP Punjab Police (@DGPPunjabPolice) July 8, 2023
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਮ੍ਰਿਤਕਾਂ ਦਾ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸੇ ਰੰਜਿਸ਼ ਵਿੱਚ ਗੁਆਂਢੀਆਂ ਨੇ ਘਰ ਵਿੱਚ ਦਾਖਲ ਹੋ ਕੇ ਉਹਨਾਂ ਦਾ ਕਤਲ ਕਰ ਦਿੱਤਾ। ਦੋਸ਼ੀਆਂ ਨੇ ਇਸ ਕਤਲੇਆਮ ਨੂੰ ਹਾਦਸਾ ਬਣਾਉਣ ਦੀ ਸਾਜ਼ਿਸ਼ ਵੀ ਰਚੀ ਸੀ। ਉਸ ਨੇ ਘਰੇਲੂ ਗੈਸ ਸਿਲੰਡਰ ਨੂੰ ਘਰ ਦੇ ਅੰਦਰ ਹੀ ਖੁੱਲ੍ਹਾ ਛੱਡ ਦਿੱਤਾ ਅਤੇ ਧੂਫ ਲਗਾ ਦਿੱਤੀ। ਉਨ੍ਹਾਂ ਦੀ ਸਾਜ਼ਿਸ਼ ਇਹ ਸੀ ਕਿ ਗੈਸ ਲੀਕ ਹੋਣ ਤੋਂ ਬਾਅਦ ਧੂਫ ਕਾਰਨ ਧਮਾਕਾ ਹੋ ਜਾਵੇਗਾ ਤੇ ਘਰ ਨੂੰ ਅੱਗ ਲੱਗ ਜਾਵੇਗੀ, ਜਿਸ ਵਿਚ ਤਿੰਨਾਂ ਦੀਆਂ ਲਾਸ਼ਾਂ ਸੜ ਜਾਣਗੀਆਂ, ਇਸ ਲਈ ਇਹ ਕਤਲ ਨਹੀਂ, ਸਗੋਂ ਹਾਦਸਾ ਲੱਗੇਗਾ। ਹਾਲਾਂਕਿ ਉਹਨਾਂ ਦੀ ਇਹ ਸਾਜਿਸ਼ ਨਾਕਾਮਯਾਬ ਰਹੀ ਤੇ ਕਤਲਕਾਂਡ ਸਾਹਮਣੇ ਆ ਗਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.