ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ। ਸਿਵਲ ਹਸਪਤਾਲ ਵਿੱਚ ਚਾਰ ਵਾਰਡ ਅਟੈਂਡੈਂਟ ਦੇ ਪਾਜ਼ਿਟਿਵ ਆਉਣ ਤੋਂ ਬਾਅਦ ਸਾਰੇ ਸਟਾਫ ਨੇ ਸਟਰਾਈਕ ਕੀਤੀ। ਸਿਵਲ ਅਸਪਤਾਲ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ ਨੇ ਇਲਜ਼ਾਮ ਲਗਾਇਆ ਕਿ ਵਾਰਡ ਅਟੈਂਡੈਂਟ ਇਸ ਲਈ ਪਾਜ਼ਿਟਿਵ ਆਏ ਕਿ ਉਨ੍ਹਾਂ ਘਟੀਆ ਕਵਾਲਿਟੀ ਦੇ ਮਾਸਕ ਦਿੱਤੇ ਗਏ ਸਨ। ਸਟਾਫ ਦੀ ਸੁਰੱਖਿਆ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ।
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ – ਵਾਰ ਘਟੀਆ ਮਾਸਕ ਦੇ ਵਾਰੇ ਸ਼ਿਕਾਇਤ ਕੀਤੀ ਗਈ ਹੈ, ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ। ਸਿਵਲ ਹਸਪਤਾਲ ਦੇ ਸਟਾਫ ਨੇ ਪਹਿਲਾਂ ਹਸਪਤਾਲ ਵਿੱਚ ਵਿਰੋਧ ਜਤਾਇਆ ਅਤੇ ਉਸ ਤੋਂ ਬਾਅਦ ਸਾਰਾ ਸਟਾਫ ਡੀਸੀ ਦਫਤਰ ਚਲਾ ਗਿਆ। ਸਿਵਲ ਅਸਪਤਾਲ ਦੇ ਸਟਾਫ ਦਾ ਇਲਜ਼ਾਮ ਹੈ ਕਿ ਘਟੀਆ ਕਵਾਲਿਟੀ ਦੇ ਮਾਸਕ ਦੀ ਵਜ੍ਹਾ ਕਾਰਨ ਹੀ ਵਾਰਡ ਅਟੈਂਡੈਂਟ ਵਾਇਰਸ ਦੀ ਲਪੇਟ ‘ਚ ਆਏ ਹਨ।
ਸਿਵਲ ਹਸਪਤਾਲ ਵਿੱਚ ਚਾਰ ਵਾਰਡ ਅਟੈਂਡੈਂਟ ਦੇ ਕੋਰੋਨਾ ਪਾਜ਼ੁਟਿਵ ਆਉਣ ਤੋਂ ਬਾਅਦ ਸੋਮਵਾਰ ਨੂੰ ਦੂੱਜੇ ਕੱਚੇ ਮੁਲਾਜ਼ਮਾਂ ਵਿੱਚ ਡਰ ਵੇਖਿਆ ਗਿਆ। ਇਸ ਵਿੱਚ ਲਗਭਗ 20 ਤੋਂ ਜ਼ਿਆਦਾ ਕੱਚੇ ਮੁਲਾਜ਼ਮ, ਜਿਨ੍ਹਾ ਵਿੱਚ ਨਰਸਾਂ, ਵਾਰਡ ਅਟੈਂਡੈਂਟ, ਸਫਾਈ ਕਰਮੀ ਅਤੇ ਕਲਾਸਫੋਰਥ ਕਰਮੀ ਸ਼ਾਮਲ ਹਨ । ਇਨ੍ਹਾਂ ਸਾਰੇ ਕਰਮੀਆਂ ਨੇ ਦੋ ਘੰਟੇ ਕੰਮ ਬੰਦ ਰੱਖਕੇ ਵਿਰੋਧ ਜਤਾਇਆ।