ਲੁਧਿਆਣਾ: ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੁੱਢੇ ਨਾਲੇ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਇਕ ਬੋਰੇ ਦੇ ਵਿੱਚ ਬੰਨ੍ਹ ਕੇ ਸੁੱਟੀ ਗਈ । ਲਾਸ਼ ਨੂੰ ਗੋਤਾਖੋਰਾਂ ਦੀ ਮੱਦਦ ਦੇ ਨਾਲ ਹੈਬੋਵਾਲ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ । ਪੁਲੀਸ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ।
ਮੌਕੇ ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਜੋ ਲਾਸ਼ ਬਰਾਮਦ ਹੋਈ ਹੈ ਉਹ ਕਿਸੇ ਮਹਿਲਾ ਦੀ ਲੱਗ ਰਹੀ ਹੈ ਅਤੇ ਇਸ ਨੂੰ ਬੋਰੇ ਦੇ ਵਿਚ ਬੰਨ੍ਹ ਕੇ ਬੁੱਢੇ ਨਾਲੇ ਵਿੱਚ ਸੁੱਟਿਆ ਹੋਇਆ ਸੀ । ਜਿਸ ਤੋਂ ਬਾਅਦ ਹੈਬੋਵਾਲ ਦੇ ਐੱਸ ਐੱਚ ਓ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਇਹ ਕੁਝ ਹੀ ਦੇਰ ਪਹਿਲਾਂ ਦਾ ਮਾਮਲਾ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਸ਼ਨਾਖਤ ਵਿੱਚ ਜੁਟੀ ਹੋਈ ਹੈ ।