ਅੱਜ ਤੋਂ LPG ਸਿਲੰਡਰ ਹੋਇਆ ਸਸਤਾ, ਕੀਮਤਾਂ ਵਿੱਚ 33.50 ਰੁਪਏ ਦੀ ਭਾਰੀ ਕਟੌਤੀ

Global Team
2 Min Read

ਨਿਊਜ਼ ਡੈਸਕ: ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ 1 ਅਗਸਤ ਤੋਂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। 19 ਕਿਲੋਗ੍ਰਾਮ ਵਪਾਰਕ LPG ਸਿਲੰਡਰ ਦੀ ਕੀਮਤ 33.50 ਰੁਪਏ ਘਟਾਈ ਗਈ ਹੈ, ਜਿਸ ਨਾਲ ਹੋਟਲ, ਰੈਸਟੋਰੈਂਟ ਅਤੇ ਛੋਟੇ ਕਾਰੋਬਾਰੀ ਖਪਤਕਾਰਾਂ ਨੂੰ ਰਾਹਤ ਮਿਲੀ ਹੈ।

ਨਵੀਆਂ ਦਰਾਂ:

– ਦਿੱਲੀ: ਵਪਾਰਕ ਸਿਲੰਡਰ ਦੀ ਕੀਮਤ 1,631.50 ਰੁਪਏ ਹੋ ਗਈ ਹੈ, ਜੋ ਪਹਿਲਾਂ 1,665 ਰੁਪਏ ਸੀ।

– ਮੁੰਬਈ: ਵਪਾਰਕ ਸਿਲੰਡਰ ਦੀ ਨਵੀਂ ਕੀਮਤ 1,582.50 ਰੁਪਏ ਹੋ ਗਈ ਹੈ, ਜਦੋਂ ਕਿ ਜੁਲਾਈ ਵਿੱਚ ਇਹ 1,616 ਰੁਪਏ ਸੀ। ਯਾਨੀ ਇੱਥੇ 33.50 ਰੁਪਏ ਦੀ ਰਾਹਤ ਹੈ।

ਕੋਲਕਾਤਾ: ਵਪਾਰਕ ਸਿਲੰਡਰ 1,734 ਰੁਪਏ ਵਿੱਚ ਮਿਲੇਗਾ, ਜਿਸਦੀ ਪਹਿਲਾਂ ਕੀਮਤ 1,769 ਰੁਪਏ ਸੀ। ਯਾਨੀ ਇੱਥੇ 35 ਰੁਪਏ ਦੀ ਕਟੌਤੀ ਕੀਤੀ ਗਈ ਹੈ।

– ਚੇਨਈ: ਵਪਾਰਕ ਸਿਲੰਡਰ ਦੀ ਕੀਮਤ 1,790 ਰੁਪਏ ਹੋ ਗਈ ਹੈ, ਜਦੋਂ ਕਿ ਜੁਲਾਈ ਵਿੱਚ ਇਹ 1,823.50 ਰੁਪਏ ਸੀ। ਇੱਥੇ ਵੀ 33.50 ਰੁਪਏ ਦੀ ਰਾਹਤ ਹੈ।

ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ

ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।  ਦਿੱਲੀ ਵਿੱਚ, 14.2 ਕਿਲੋਗ੍ਰਾਮ ਵਾਲਾ ਸਿਲੰਡਰ ਅਜੇ ਵੀ 853 ਰੁਪਏ ਵਿੱਚ ਉਪਲਬਧ ਹੈ। ਹੋਰ ਸ਼ਹਿਰਾਂ ਵਿੱਚ ਵੀ ਘਰੇਲੂ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ:

   ਦਿੱਲੀ: 853 ਰੁਪਏ

– ਕੋਲਕਾਤਾ: 879 ਰੁਪਏ

– ਮੁੰਬਈ: 852.50 ਰੁਪਏ

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment