ਚੰਡੀਗੜ੍ਹ : ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਦੇ ਹੈਲੀਪੈਡ ਨੇੜ੍ਹੇ ਬੰਬ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਬੰਬ ਮੋਹਾਲੀ ਦੇ ਨਯਾ ਗਾਓਂ ਨਾਲ ਲੱਗਦੇ ਚੰਡੀਗੜ੍ਹ ਦੇ ਅੰਬਾਂ ਦੇ ਬਾਗ ‘ਚ ਸੈਕਟਰ ਦੋ ‘ਚ ਮਿਲਿਆ ਹੈ। ਜਿੱਥੇ ਇਹ ਬੰਬ ਬਰਾਮਦ ਹੋਇਆ ਹੈ, ਉਥੇ ਨੇੜੇ ਹੀ ਮੁੱਖ ਮੰਤਰੀ ਰਿਹਾਇਸ਼ ਦਾ ਹੈਲੀਪੈਡ ਹੈ।
ਬੰਬ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਅਤੇ ਬੰਬ ਸਕੁਆਇਡ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਘਟਨਾ ਸਥਾਨ ’ਤੇ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।