ਕੋਰੋਨਾ ਵਾਇਰਸ ਤੋਂ ਪਹਿਲਾਂ ਵਰਗੀ ਖੁਸ਼ਹਾਲ ਜ਼ਿੰਦਗੀ ਦਾ ਹੁਣ ਪਰਤਣਾ ਔਖਾ: ਅਮਰੀਕੀ ਡਾਕਟਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਇੱਕ ਚੋਟੀ ਦੇ ਡਾਕਟਰ ਨੇ ਕਿਹਾ ਹੈ ਕਿ ਕੋਰੋਨਾ ਦੀ ਵਜ੍ਹਾ ਕਾਰਨ ਹੁਣ ਦੁਨੀਆ ਪਹਿਲਾਂ ਵਰਗੀ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਹੈ ਕਿ 4 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਸੰਕਰਮਣ ਫੈਲਣ ਤੋਂ ਪਹਿਲਾਂ ਜਿਹੜੀ ਦੁਨੀਆ ਸੀ ਹੁਣ ਉਹ ਪਰਤ ਕੇ ਨਹੀਂ ਆਉਣ ਵਾਲੀ। ਜਿਸ ਨੂੰ ਨਾਰਮਲ ਕਿਹਾ ਜਾਂਦਾ ਹੈ ਹੁਣ ਉਸ ਤਰ੍ਹਾਂ ਦੀ ਦੁਨੀਆ ਨਹੀਂ ਰਹਿਣ ਵਾਲੀ ਹੈ।

ਉਨ੍ਹਾ ਕਿਹਾ ਨਾਰਮਲ ਹੋਣ ਦਾ ਮਤਲਬ ਇਹ ਹੈ ਕਿ ਉਸ ਹਾਲਤ ਵਿੱਚ ਪਹੁੰਚ ਜਾਣਾ , ਜਿੱਥੇ ਸਾਨੂੰ ਲੱਗੇ ਕਿ ਕੋਰੋਨਾ ਵਾਇਰਸ ਇੱਕ ਪ੍ਰਾਬਲਮ ਸੀ ਹੀ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਵਕਤ ਹੁਣ ਨਹੀਂ ਆਉਣ ਵਾਲਾ ਹੈ। ਖਾਸਕਰ ਅਜਿਹਾ ਉਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਅਸੀ ਅਜਿਹੇ ਹਾਲਾਤ ਨਹੀਂ ਬਣਾ ਲੈਂਦੇ , ਜਿਸ ਵਿੱਚ ਸਾਡੀ ਪੂਰੀ ਆਬਾਦੀ ਸੰਕਰਮਣ ਤੋਂ ਸੁਰੱਖਿਅਤ ਹੋਵੇ।

ਅਮਰੀਕਾ ਵਿੱਚ ਸੰਕਰਮਣ ਰੋਗ ਮਾਹਰ ਡਾਕਟਰ ਐਨਥਨੀ ਫੌਸੀ ਨੇ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈੱਸ ਬ੍ਰਿਫ਼ਿੰਗ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਇਹ ਗੱਲਾਂ ਕੀਤੀਆਂ। ਅਮਰੀਕਾ ਵਿੱਚ ਸੋਮਵਾਰ ਸ਼ਾਮ ਤੱਕ ਵਾਇਰਸ ਸੰਕਰਮਣ ਦੇ 3 ਲੱਖ 68 ਹਜਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 11 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਦੇ ਨਿਊਯਾਰਕ , ਮਿਸ਼ੀਗਨ ਅਤੇ ਲੁਸਿਆਨਾ ਵਿੱਚ ਸਭ ਤੋਂ ਜ਼ਿਆਦਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।

Share This Article
Leave a Comment