ਜੇ ਕੰਮ ਨਹੀਂ ਕਰਨਾ ਤਾਂ ਨੁਕਤਾਚੀਨੀ ਝੱਲਣਾ ਸਿੱਖੋ ‘ਰਾਜਾ ਸਾਹਿਬ’ : ਭਗਵੰਤ ਮਾਨ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ‘ਇਕ ਤਾਨਾਸ਼ਾਹੀ ਰਾਜਾ‘ ਕਰਾਰ ਦਿੰਦੇ ਹੋਏ ਕਿਹਾ ਕਿ ਹਿਟਲਰ ਦੀ ਤਰਾਂ ਅਮਰਿੰਦਰ ਸਿੰਘ ਕੋਲੋਂ ਵੀ ਆਪਣੀ ਨੁਕਤਾਚੀਨੀ ਝੱਲੀ ਨਹੀਂ ਜਾਂਦੀ। ਇਹੋ ਕਾਰਨ ਹੈ ਕਿ ਜੋ ਵੀ ਅਮਰਿੰਦਰ ਸਰਕਾਰ ਦੀ ਭਿ੍ਰਸ਼ਟ, ਨਿਕੰਮੀ ਅਤੇ ਮਾਫੀਆ ਪ੍ਰਸਤ ਕਾਰਜਸ਼ੈਲੀ ਦੀ ਆਲੋਚਨਾ ਕਰਦਾ ਹੈ, ‘ਰਾਜਾਸ਼ਾਹੀ‘ ਸਰਕਾਰ ਉਸ ਵਿਰੁੱਧ ਹਰ ਹੱਦ ਤੱਕ ਜਾਂਦੀ ਹੈ, ਚਾਹੇ ਉਹ ਉਹਨਾਂ ਦੀ ਆਪਣੀ ਪਾਰਟੀ ਦੇ ਸੀਨੀਅਰ ਲੀਡਰ ਹੀ ਕਿਓਂ ਨਾ ਹੋਣ।

ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਰਾਜ ਸਭਾ ਮੈਬਰਾਂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ – ਸ਼ਮਸ਼ੇਰ ਸਿੰਘ ਦੂਲੋ ਅਤੇ ਮੁੱਖਮੰਤਰੀ ਅਮਰਿੰਦਰ ਸਿੰਘ ਵਿੱਚਕਾਰ ਬੇਸ਼ੱਕ ਕੁਰਸੀ ਨੂੰ ਲੈ ਕੇ ਅੰਦਰੂਨੀ ਜੰਗ ਛਿੜੀ ਹੋਈ ਹੈ। ਇਸ ਨੂੰ ਕਾਂਗਰਸ ਦਾ ਅੰਦਰੂਨੀ ਮਾਮਲਾ ਕਹਿ ਸਕਦੇ ਹਾਂ, ਪਰੰਤੂ ਬਾਜਵਾ ਅਤੇ ਦੂਲੋ ਮੁੱਖਮੰਤਰੀ ਦੀ ਨਾਕਾਬਲ, ਭਿ੍ਰਸ਼ਟ ਅਤੇ ਰਾਜਾਸ਼ਾਹੀ ਕਾਰਜਸ਼ੈਲੀ ਬਾਰੇ ਜੋ ਦੋਸ਼ ਲਗਾ ਰਹੇ ਹਨ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਹ ਗੱਲਾਂ ਜਿੰਮੇਵਾਰੀ ਨਾਲ ਕਹਿੰਦੀ ਆ ਰਹੀ ਹੈ।

ਭਗਵੰਤ ਮਾਨ ਨੇ ਕਿਹਾ, “ਰਾਜਾ ਸਾਹਿਬ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਬਾਦਲਾਂ ਵਾਂਗ ਲੋਕਾਂ ਦੇ ਪੂਰੀ ਤਰਾਂ ਨਕੋਂ – ਬੁਲੋ ਉੱਤਰ ਚੁਕੇ ਹਨ। ਇਸ ਲਈ ਜਾਂਦੇ-ਜਾਂਦੇ ਜੋ ਲੁੱਟ-ਖਸੁੱਟ, ਐਸ਼ੋ-ਆਰਾਮ ਅਤੇ ਤਾਨਾਸ਼ਾਹੀ ਹੁੰਦੀ ਹੈ, ਉਹ ਕਰ ਲਈ ਜਾਵੇ।“ ਭਗਵੰਤ ਮਾਨ ਨੇ ਨਾਲ ਹੀ ਤੰਜ ਕੱਸਿਆ ਕਿ ਜੇਕਰ ਮੁੱਖਮੰਤਰੀ ਨੇ ਕੰਮ ਹੀ ਨਹੀਂ ਕਰਨਾ ਤਾਂ ਉਹ ਆਪਣੀ ਨੁਕਤਾਚੀਨੀ ਝੱਲਣਾ ਸਿੱਖਣ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੋਲੋਂ ਕੇਂਦਰ ਸਰਕਾਰ ਵਲੋਂ ਸੁਰੱਖਿਆ ਦਿੱਤੀ ਹੋਣ ਦੇ ਬਹਾਨੇ ਨਾਲ ਜਿਵੇਂ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਖੋਹ ਲਈ ਗਈ ਹੈ, ਇਹ ਪੈਮਾਨਾ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਹੋਰ ਆਗੂਆਂ ‘ਤੇ ਕਿਉਂ ਨਹੀਂ ਲਾਗੂ ਹੋ ਸਕਦਾ ਜਿਨਾਂ ਕੋਲ ਵੱਡੀ ਗਿਣਤੀ ‘ਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਹੈ। ਭਗਵੰਤ ਮਾਨ ਨੇ ਮੁੱਖਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਮਜੀਠੀਆ ਅਤੇ ਬਾਦਲ ਪਰਿਵਾਰ ਦੀ ਸੁਰੱਖਿਆ ਛਤਰੀ ਬਾਰੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣ।

- Advertisement -

Share this Article
Leave a comment