ਸਿੰਗਾਪੁਰ ‘ਚ ਭਾਰਤੀ ਮੂਲ ਦਾ ਆਗੂ ਬਣਿਆ ਵਿਰੋਧੀ ਧਿਰ ਦਾ ਨੇਤਾ` ਆਪਣੇ ਭੱਤਿਆਂ ਦਾ ਵੱਡਾ ਹਿੱਸਾ ਕਰੇਗਾ ਗਰੀਬਾਂ ਨੂੰ ਦਾਨ

TeamGlobalPunjab
1 Min Read

ਸਿੰਗਾਪੁਰ : ਭਾਰਤੀਆਂ ਦੇ ਚਰਚੇ ਹਰ ਵਖਤ ਹਰ ਮੁਲਕ ‘ਚ ਹੁੰਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਅੱਜ ਸਿੰਗਾਪੁਰ ‘ਚ ਵੀ ਵੱਡੀ ਗਿਣਤੀ ‘ਚ ਭਾਰਤੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਚਲਦਿਆਂ ਜੇਕਰ ਗੱਲ ਸਿੰਗਾਪੁਰ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਦੀ ਕਰੀਏ ਤਾਂ ਉਨ੍ਹਾਂ ਵੱਲੋਂ ਵੱਡਾ ਐਲਾਨ ਕਰਦਿਆਂ ਹੁਣ ਆਪਣੇ ਹਲਕੇ ਦੇ ਗਰੀਬ ਲੋਕਾਂ ਨੂੰ ਆਪਣੇ ਭੱਤਿਆਂ ਵਿੱਚੋਂ ਵੱਡੀ ਰਕਮ ਦਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰ ਏ ਖਾਸ ਹੈ ਕਿ ਸਿੰਘ ਪਿਛਲੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣੇ ਗਏ ਸਨ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਹੋਈਆਂ ਚੋਣਾਂ ‘ਚ ਭਾਰਤੀ ਮੂਲ ਦੇ ਆਗੂ ਦੀ ਅਗਵਾਈ ਵਾਲੀ ਵਰਕਰਸ ਪਾਰਟੀ ਨੇ 10 ਸੀਟਾਂ ‘ਤੇ ਜਿੱਤ ਹਾਸਲ ਕਰਕੇ ਰਿਕਾਰਡ ਦਰਜ ਕੀਤਾ ਸੀ।

ਪ੍ਰੀਤਮ ਸਿੰਘ ਨੇ ਇਸ ਸਬੰਧੀ ਫੇਸਬੁੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੂੰ 3 ਲੱਖ 85 ਹਜ਼ਾਰ ਸਿੰਗਾਪੁਰ ਡਾਲਰ ਪ੍ਰੀਤਮ ਸਿੰਘ ਨੂੰ ਮਿਲਣਗੇ। ਜਿਸ ਤੋਂ ਬਾਅਦ ਪ੍ਰੀਤਮ ਸਿੰਘ ਵੱਲੋਂ ਆਪਣੇ ਭੱਤਿਆਂ ਦਾ 50 ਪ੍ਰਤੀਸ਼ਤ ਹਿੱਸਾ ਗਰੀਬਾਂ ਨੂੰ ਦਾਨ ਦੇਣ ਦਾ ਐਲਾਨ ਕੀਤਾ ਗਿਆ ਹੈ।

http://www.facebook.com/pritam.eunos/posts/3330973796924910

 

Share This Article
Leave a Comment