ਚੰਡੀਗੜ੍ਹ ਲਾਰੈਂਸ ਗੈਂਗ ਹੁਣ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਦੋਵੇਂ ਧੜੇ ਹੁਣ ਇੱਕ ਦੂਜੇ ਦੇ ਵਿਰੋਧੀ ਬਣ ਗਏ ਹਨ। ਹਾਲਤ ਇੱਥੋਂ ਤੱਕ ਪੁੱਜ ਗਈ ਹੈ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ ਨੂੰ ਅਮਰੀਕੀ ਏਜੰਸੀਆਂ ਦਾ ਮੁਖਬਰ ਕਰਾਰ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ
ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਲਾਰੈਂਸ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਹੈ। ਉਹ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਬਚਾਉਣ ਲਈ ਵਿਦੇਸ਼ੀ ਏਜੰਸੀਆਂ ਨੂੰ ਦੇਸ਼ ਦੀਆਂ ਗੁਪਤ ਜਾਣਕਾਰੀਆਂ ਲੀਕ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਲਾਰੈਂਸ ਵਿਦੇਸ਼ ਵਿੱਚ ਬੈਠੇ ਹੋਰ ਅਪਰਾਧੀਆਂ ਦੀਆਂ ਗਤੀਵਿਧੀਆਂ ਦੀ ਮੁਖਬਰੀ ਕਰਦਾ ਹੈ ਅਤੇ ਸਲਮਾਨ ਖਾਨ ਦੇ ਨਾਂ ‘ਤੇ ਸ਼ੋਹਰਤ ਹਾਸਲ ਕਰਦਾ ਹੈ। ਹਾਲਾਂਕਿ, ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਰੋਹਿਤ-ਗੋਲਡੀ ਦੀ ਕਥਿਤ ਪੋਸਟ ਵਿੱਚ ਕੀ ਲਿਖਿਆ?
ਪੋਸਟ ਵਿੱਚ ਲਿਖਿਆ ਹੈ ਕਿ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਮੀਡੀਆ ਵਿੱਚ ਚੱਲ ਰਹੀਆਂ ਪੋਸਟਾਂ ਹਰੀ ਬਾਕਸਰ ਸ਼ਰਾਬ ਪੀ ਕੇ ਲਾਰੈਂਸ ਦੇ ਕਹਿਣ ‘ਤੇ ਕਰਦਾ ਹੈ। ਸਵੇਰੇ ਉਹ ਮੁਆਫੀ ਮੰਗਦਾ ਹੈ, ਅਤੇ ਇਸ ਦੀ ਰਿਕਾਰਡਿੰਗ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਨੇ ਹਰੀ ਨੂੰ ਮੋਟਰਸਾਈਕਲ ਚੋਰ ਵੀ ਕਿਹਾ।
ਪੋਸਟ ਅਨੁਸਾਰ, ਲਾਰੈਂਸ ਦੀ ਹਿੰਮਤ ਨਹੀਂ ਕਿ ਉਹ ਰੋਹਿਤ-ਗੋਲਡੀ ਨਾਲ ਲੜ ਸਕੇ। ਉਸ ਨੇ ਅਮਰੀਕੀ ਏਜੰਸੀਆਂ ਨਾਲ ਮਿਲ ਕੇ ਅਨਮੋਲ ਨੂੰ ਬਚਾਇਆ ਅਤੇ ਹੁਣ ਦੇਸ਼ ਦੀਆਂ ਗੁਪਤ ਜਾਣਕਾਰੀਆਂ ਸਾਂਝੀਆਂ ਕਰਦਾ ਹੈ। ਉਹ ਵਿਦੇਸ਼ ਵਿੱਚ ਬੈਠੇ ਹੋਰ ਅਪਰਾਧੀਆਂ ਦੀ ਮੁਖਬਰੀ ਵੀ ਕਰਦਾ ਹੈ।
ਇਸ ਤੋਂ ਇਲਾਵਾ ਉਹਨਾਂ ਦਾਅਵਾ ਹੈ ਕਿ ਲਾਰੈਂਸ ਸਲਮਾਨ ਖਾਨ ਦੇ ਨਾਂ ‘ਤੇ ਸ਼ੋਹਰਤ ਲੈਂਦਾ ਹੈ। ਉਹ ਖੁਦ ਕਹਿੰਦਾ ਸੀ ਕਿ ਸ਼ੋਹਰਤ ਲਈ ਸਲਮਾਨ ਨੂੰ ਮਾਰਨਾ ਹੈ। ਨਾਲ ਹੀ, ਆਨੰਦਪਾਲ ਦੀ ਧੀ ਚੀਨੂ, ਜਿਸ ਨੂੰ ਉਹ ਬਹੁਤ ਸਤਿਕਾਰ ਨਾਲ ਬੁਲਾਉਂਦਾ ਸੀ, ਉਸ ਬਾਰੇ ਵੀ ਗਲਤ ਬੋਲਦਾ ਹੈ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਨੂੰ ਸਨਾਤਨ ਦਾ ਅਰਥ ਵੀ ਨਹੀਂ ਪਤਾ। ਉਹ ਨੌਂ ਦਿਨ ਦੇ ਨੌਰਾਤਰੇ ਕਰਨ ਤੋਂ ਪਹਿਲਾਂ ਮੀਡੀਆ ਨੂੰ ਫੋਨ ਕਰਦਾ ਹੈ। ਰੋਹਿਤ-ਗੋਲਡੀ ਨੇ ਅਪੀਲ ਕੀਤੀ ਕਿ ਉਨ੍ਹਾਂ ਦਾ ਨਾਮ ਅਤੇ ਫੋਟੋ ਲਾਰੈਂਸ ਨਾਲ ਨਾ ਜੋੜੀ ਜਾਵੇ। ਉਨ੍ਹਾਂ ਨੇ ਗੋਗੀ ਗਰੁੱਪ, ਕਾਲਾ ਜਠੇੜੀ, ਕਾਲਾ ਰਾਣਾ, ਨਰੇਸ਼ ਸੇਤੀਆ, ਟੀਨੂ ਹਰਿਆਣਾ, ਪਵਨ ਨਹਿਰਾ, ਸਚਿਨ ਭਿਵਾਨੀ ਅਤੇ ਹੋਰ ਸਾਰੇ ਨੂੰ ਆਪਣੇ ਭਰਾ ਦੱਸਿਆ, ਜਿਨ੍ਹਾਂ ਨੇ ਲਾਰੈਂਸ ਨੂੰ ਰੱਦ ਕਰ ਦਿੱਤਾ ਹੈ।