ਚੰਡੀਗੜ੍ਹ : ਪੰਜਾਬੀ ਗਾਇਕ ਦਿਲਾਜਨ ਦੀ 30 ਮਾਰਚ ਨੂੰ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਜਿਸ ਨੂੰ ajj ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਅੱਜ ਦਿਲਜਾਨ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਰਤਾਰਪੁਰ ‘ਚ ਕੀਤਾ ਗਿਆ।
ਦਿਲਜਾਨ ਦੀ ਮ੍ਰਿਤਕ ਦੇਹ ਨੂੰ ਅੱਜ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ। ਇਸ ਦੌਰਾਨ ਰਿਸ਼ਤੇਦਾਰ ਤੇ ਕਰੀਬੀ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਇਸ ਤੋਂ ਇਲਾਵਾ ਕਈ ਨਾਮੀ ਗਾਇਕ ਵੀ ਦਿਲਜਾਨ ਨੂੰ ਸ਼ਰਧਾਂਜਲੀ ਦੇਣ ਪੁੱਜੇ। ਜਿਨ੍ਹਾਂ ‘ਚ ਕੁਲਵਿੰਦਰ ਕੈਲੀ, ਮਾਸਟਰ ਸਲੀਮ, ਖ਼ਾਨ ਸਾਹਿਬ ਤੇ ਦਵਿੰਦਰ ਦਿਆਲਪੁਰੀ ਵੀ ਸ਼ਾਮਲ ਸਨ।
ਦੱਸ ਦਈਏ ਕਿ ਦਿਲਜਾਨ ਦਾ ਪਰਿਵਾਰ ਵਿਦੇਸ਼ ‘ਚ ਰਹਿੰਦਾ ਸੀ ਜਿਸ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ। ਦਿਲਜਾਨ ਦੀ ਪਤਨੀ, ਧੀ ਤੇ ਭਰਾ ਕੈਨੇਡਾ ‘ਚ ਸਨ, ਜੋ ਕਿ ਬੀਤੇ ਦਿਨ ਕਰਤਾਰਪੁਰ ਪੁੱਜੇ।