ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬਾ ਲੱਖੀ ਸ਼ਾਹ ਵੰਜਾਰਾ ਜੈਯੰਤੀ ਮੌਕੇ ‘ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਜਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਇਸ਼ਰਗੜ੍ਹ ਸਥਿਤ ਬਾਬਾ ਲੱਖੀ ਸ਼ਾਹ ਬਾਵੜੀ ਨੂੰ ਸ਼ੁਸ਼ੋਭਿਤ ਕੀਤਾ ਜਾਵੇਗਾ। ਨਾਲ ਹੀ ਪਿੰਡ ਵਿੱਚ ਉਨ੍ਹਾਂ ਦੇ ਨਾਮ ਨਾਲ ਕਮਿਊਨਿਟੀ ਸੈਂਟਰ ਦਾ ਨਿਰਮਾਣ ਅਤੇ ਇੱਕ ਮੂਰਤੀ ਦੀ ਸਥਾਪਨਾ ਵੀ ਕੀੀਤ ਜਾਵੇਗੀ। ਇਸ ਦੇ ਲਈ ਉਨ੍ਹਾਂ ਨੇ ਆਪਣੇ ਵੱਲੋਂ 31 ਲੱਖ ਰੁਪਏ ਅਤੇ ਕੈਬੀਨੇਟ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਤੇ ਕੁਮਾਰੀ ਆਰਤੀ ਸਿੰਘ ਰਾਓ ਵੱਲੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਮਾਜ ਦੀ ਸਹਿਮਤੀ ਨਾਲ ਸੂਬੇ ਵਿੱਚ ਕਿਸੇ ਇੱਕ ਚੌਕ ਅਤੇ ਇੱਕ ਸੜਕ ਦਾ ਨਾਮ ਬਾਬਾ ਲੱਖੀ ਸ਼ਾਹ ਵੰਜਾਰਾ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਦੇ ਨਾਮ ਨਾਲ ਇੱਕ ਕਮਿਊਨਿਟੀ ਸੈਂਟਰ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਐਲਾਨ ਅੱਜ ਇੱਥੇ ਸੰਤ ਕਬੀਰ ਕੁਟੀਰ ‘ਤੇ ਬਾਬਾ ਲੱਖੀ ਸ਼ਾਹ ਵੰਜਾਰਾ ਜੈਯੰਤੀ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕੀਤੇ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਬਾਬਾ ਲੱਖੀ ਸ਼ਾਹ ਵੰਜਾਰਾ ਦੇ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵੰਜਾਰਾ ਸਮਾਜ ਵੱਲੋਂ ਉਨ੍ਹਾਂ ਨੇ ਅੱਜ ਪੱਗ ਪਹਿਨਾ ਕੇ ਜੋ ਮਾਨ-ਸਨਮਾਨ ਦਿੱਤਾ ਗਿਆ ਹੈ ਉਸ ਨੂੰ ਉਹ ਕਦੀ ਘੱਟ ਨਹੀਂ ਹੋਣ ਦੇਣਗੇ ਅਤੇ ਸਦਾ ਇਸ ਸਮਾਨ ਨੂੰ ਵਧਾਉਣ ਲਈ ਕੰਮ ਕਰਦੇ ਰਹਿਣਗੇ।
ਬਾਬਾ ਲੱਖੀ ਸ਼ਾਹ ਵੰਜਾਰਾ ਨੇ ਗੁਰੂ ਭਗਤੀ ਅਤੇ ਹਿੰਮਤ ਦਾ ਅਨੋਖਾ ਉਦਾਹਰਣ ਪੇਸ਼ ਕੀਤਾ
ਸੂਬਾਵਾਸੀਆਂ ਨੂੰ ਬਾਬਾ ਲੱਖੀ ਸ਼ਾਹ ਵੰਜਾਰਾ ਜੈਯੰਤੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਵੰਜਾਰਾ ਇੱਕ ਮਹਾਨ ਬਲਿਦਾਨੀ, ਇੱਕ ਸੱਚੇ ਸ਼ਰਧਾਲੂ ਅਤੇ ਇੱਕ ਵੀਰ ਯੋਧਾ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੀ ਆਹੂਤੀ ਦੇ ਕੇ ਇਤਿਹਾਸ ਵਿੱਚ ਇੱਕ ਅਰਮ ਕਹਾਣੀ ਲਿਖੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਭਾਰਤ ਦਾ ਮਹਾਨ ਸਭਿਆਚਾਰ, ਵਿਵਿਧਤਾ ਅਤੇ ਬਲਿਦਾਨੀ ਪਰੰਪਰਾ ਦੀ ਗੱਲ ਕਰਦੇ ਹਨ, ਤਾਂ ਕਈ ਮਹਾਨ ਵੀਰਾਂ ਦੀ ਛਵੀ ਉਭਰਦੀ ਹੈ, ਜਿਨ੍ਹਾਂ ਨੇ ਰਾਸ਼ਟਰ ਅਤੇ ਧਰਮ ਦੀ ਰੱਖਿਆ ਲਈ ਆਪਣਾ ਸੱਭਕੁੱਝ ਕੁਰਬਾਨ ਕਰ ਦਿੱਤਾ। ਬਾਬਾ ਲੱਖੀ ਸ਼ਾਹ ਵੰਜਾਰਾ ਉਨ੍ਹਾਂ ਵਿੱਚੋਂ ਇੱਕ ਸਨ। ਉਹ ਅਜਿਹੇ ਸਿੱਖ ਸੇਵਕ ਸਨ, ਜਿਨ੍ਹਾਂ ਨੇ ਗੁਰੂ ਭਗਤੀ ਅਤੇ ਹਿੰਮਤ ਦਾ ਅਜਿਹਾ ਉਦਾਹਰਣ ਪੇਸ਼ ਕੀਤਾ, ਜਿਸ ਨੂੰ ਯੁੱਗਾ-ਯੁੱਗਾ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਵੰਜਾਰਾ ਸਮਾਜ ਸੰਘਰਸ਼ਸ਼ੀਲ , ਮਿਹਨਤੀ ਅਤੇ ਸਵਾਭੀਮਾਨੀ ਸਮਾਜ
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਬਾਬਾ ਲੱਖੀ ਸ਼ਾਹ ਵੰਜਾਰਾ ਦੀ ਕੁਰਬਾਨੀਆਂ ਸੁਨਹਿਰੇ ਅੱਖਰਾਂ ਵਿੱਚ ਲਿਖੀ ਗਈ ਹੈ। ਉਨ੍ਹਾਂ ਨੇ ਮੁਕਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਧਰਮ ਦੀ ਰੱਖਿਆ ਲਈ ਬਲਿਦਾਨ ਦਿੱਤਾ। ਭਾਰਤ ਦੇ ਇਤਿਹਾਸ ਵਿੱਚ ਸੰਭਵਤ ਇਹ ਪਹਿਲੀ ਘਟਨਾ ਸੀ, ਜਦੋਂ ਕਿਸੇ ਇੱਕ ਪਰਿਵਾਰ ਦੇ 112 ਤੋਂ ਵੱਧ ਮੈਂਬਰਾਂ ਵੱਲੋਂ ਸ਼ਹਾਦਤ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਵੰਜਾਰਾ ਸਮਾਜ ਸੰਘਰਸ਼ਸ਼ੀਲ, ਮਿਹਨਤੀ ਅਤੇ ਸਵਾਭੀਮਾਨੀ ਸਮਾਜ ਹੈ, ਜਿਸ ਨੇ ਨਾ ਸਿਰਫ ਵਪਾਰ ਅਤੇ ਕਾਰੋਬਾਰ ਰਾਹੀਂ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦਿੱਤੀ ਹੈ, ਸੋਗ ਦੇਸ਼ ਦੀ ਰੱਖਿਆ ਵਿੱਚ ਵੀ ਮਹਤੱਵਪੂਰਣ ਭੂਮਿਕਾ ਨਿਭਾਈ ਹੈ।
ਸਰਕਾਰ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੁੰ ਜਨ-ਜਨ ਤੱਕ ਪਹੁੰਚਾਉਣ ਦਾ ਕਰ ਰਹੀ ਕੰਮ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਪੁਰਸ਼ ਕਿਸੇ ਵੀ ਧਰਮ ਤੇ ਜਾਤੀ ਦੇ ਨਾ ਹੋ ਕੇ ਸਾਰਿਆਂ ਦੇ ਹੁੰਦੇ ਹਨ। ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਇਸ ਲਈ ਸਰਕਾਰ ਸੰਤ-ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੈ ਕਿਹਾ ਕਿ ਮਹਾਪੁਰਸ਼ਾਂ ਨੇ ਜੋ ਸਮਾਨਤਾ ਦਾ ਸੰਦੇਸ਼ ਦਿੱਤਾ ਹੈ, ਉਸ ਨੂੰ ਸਾਕਾਰ ਕਰਨ ਲਈ ਸਰਕਾਰ ਨੇ ਉਨ੍ਹਾਂ ਦੇ ਅਜਿਹੀ ਯੋਜਨਾਵਾਂ ਬਣਾਈਆਂ ਹਨ, ਜਿਨ੍ਹਾਂ ਨਾਲ ਸਮਾਜ ਦੇ ਹਰ ਵਰਗ ਦੇ ਗਰੀਬ ਤੋਂ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਉੱਠ ਸਕੇ। ਇੰਨ੍ਹਾਂ ਯੋਜਨਾਵਾਂ ਨਾਲ ਵੰਜਾਰਾ ਸਮਾਜ ਦਾ ਵੀ ਉਥਾਨ ਹੋ ਰਿਹਾ ਹੈ।
ਸਰਕਾਰ ਨੇ ਦਿਹਾਕਿਆਂ ਤੋਂ ਬੇਘਰ ਘੁੰਮਤੂ ਜਾਤੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਕੰਮ ਕੀਤਾ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਮਾਜ ਦੇ ਆਖੀਰੀ ਅਤੇ ਵਾਂਝੇ ਵਿਅਕਤੀ ਦਾ ਉਥਾਨ ਕਰਨ ਦਾ ਬੀੜਾ ਚੁੱਕਿਆ ਹੈ। ਘੁਮੰਤੂ ਜਾਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਇਸ ਦੇ ਪਰਿਵਾਰਾਂ ਦੇ ਪਹਿਚਾਣ ਪੱਤਰ ਬਣਾਏ ਗਏ ਹਨ। ਹੁਣ ਇੰਨ੍ਹਾਂ ਨੂੰ ਸਰਕਾਰ ਦੀ ਸਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਪਰਿਵਾਰ ਪਹਿਚਾਣ ਪੱਤਰ ਰਾਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦਿਹਾਕਿਆਂ ਤੋਂ ਬੇਘਰ ਰਹੀ ਘੁਮੰਤੂ ਜਾਤੀਆਂ ਨੂੰ ਇੱਕ ਥਾਂ ਵਸਾ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਕੰਮ ਕੀਤਾ ਹੈ। ਸਰਕਾਰ ਵੱਲੋਂ ਕਰਨਾਲ, ਪਲਵਲ ਅਤੇ ਰੋਹਤਕ ਸ਼ਹਿਰਾਂ ਲਈ ਬਿਨੈ ਕਰਨ ਵਾਲੀ ਘੁਮੰਤੂ ਜਾਤੀ ਦੇ ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਗਰੀਬਾਂ ਨੂੰ ਸ਼ਹਿਰਾਂ ਵਿੱਚ ਪਲਾਟ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ 14 ਕਸਬਿਆਂ ਅਤੇ ਸ਼ਹਿਰਾਂ ਵਿੱਚ ਭੁਮੀ ਦੀ ਪਹਿਚਾਣ ਕਰ 15 ਹਜਾਰ 256 ਗਰੀਬ ਪਰਿਵਾਰਾਂ ਨੂੰ ਅਲਾਟਮੈਂਟ ਪੱਤਰ ਸੌਂਪੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 100-100 ਵਰਗ ਗਜ ਪਲਾਟਾਂ ਦਾ ਕਬਜਾ ਨਾ ਪਾਉਣ ਵਾਲੇ 4 ਹਜਾਰ 532 ਲੋਕਾਂ ਨੂੰ ਅਧਿਕਾਰ ਪੱਤਰ ਅਤੇ 1-1 ਲੱਖ ਰੁਪਏ ਮਾਲੀ ਸਹਾਇਤਾ ਦਿੱਤੀ ਗਈ ਹੈ। ਸਰਕਾਰ ਡਾ. ਭੀਮਰਾਓ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਬੀਪੀਐਲ ਪਰਿਵਾਰਾਂ ਨੂੰ ਮਕਾਨਾਂ ਦੀ ਮੁਰੰਮਤ ਲਈ 80 ਹਜਾਰ ਰੁਪਏ ਦੀ ਮਾਲੀ ਸਹਾਇਤਾ ਦੇ ਰਹੀ ਹੈ। ਇਸ ਯੋਜਨਾ ਤਹਿਤ 76 ਹਜਾਰ 985 ਲਾਭਕਾਰਾਂ ਨੂੰ 416 ਕਰੋੜ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀ ਮਹਿਲਾਵਾਂ ਨੂੰ 13 ਲੱਖ ਰਸੋਈ ਗੈਸ ਕਨੈਕਸ਼ਨ ਦਿੱਤੇ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਾਲ 2027 ਤੱਕ 2 ਲੱਖ ਗਰੀਬ ਪਰਿਵਾਰਾਂ ਨੂੰ ਬਿਜਲੀ ਦੇ ਬਿੱਲ ਤੋਂ ਵੀ ਮੁਕਤੀ ਦਿਵਾਉਣ ਲਈ ਪੀਐਮ ਸੂਰਿਆ ਘਰ ਯੋਜਨਾ ਚਲਾਈ ਹੈ। ਹੁਣ ਤੱਕ 18 ਹਜਾਰ ਤੋਂ ਵੱਧ ਲੋਕਾਂ ਦੇ ਘਰਾਂ ‘ਤੇ ਮੁਫਤ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀ ਮਹਿਲਾਵਾਂ ਨੂੰ 13 ਲੱਖ ਰਸੋਈ ਗੈਸ ਕਨੈਕਸ਼ਨ ਦਿੱਤੇ ਹਨ। ਹਰ ਘਰ-ਹਰ ਗ੍ਰਹਿਣੀ ਯੋਜਨਾ ਤਹਿਤ 17 ਲੱਖ 51 ਹਜਾਰ ਪਰਿਵਾਰਾਂ ਨੂੰ ਹਰ ਮਹੀਨੇ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿੱਚ ਗਰੀਬ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਹੁਣ ਤੱਕ 20 ਲੱਖ ਤੋਂ ਵੱਧ ਲੋਕਾਂ ਦਾ 2 ਹਜਾਰ 745 ਕਰੋੜ ਰੁਪਏ ਦਾ ਮੁਫਤ ਇਲਾਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀ ਬੇਟੀਆਂ ਦੇ ਵਿਆਹ ‘ਤੇ 71 ਹਜਾਰ ਰੁਪਏ ਤੱਕ ਸ਼ਗਨ ਦਿੱਤਾ ਜਾਂਦਾ ਹੈ।
ਬਾਬਾ ਲੱਖੀ ਸ਼ਾਹ ਵੰਜਾਰਾ ਦੀ ਸਿਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਜਰੂਰਤ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਵੰਜਾਰਾ ਨੇ ਸਾਨੂੰ ਸਿਖਾਇਆ ਕਿ ਸਿਰਫ ਤਲਵਾਰ ਨਾਲ ਹੀ ਨਹੀਂ, ਸਗੋ ਤਿਆਗ ਅਤੇ ਹਿੰਮਤ ਨਾਲ ਸਮਾਜ ਦੀ ਭਲਾਈ ਲਈ ਕੀਤੇ ਗਏ ਕੰਮਾਂ ਨਾਲ ਵੀ ਇਤਿਹਾਸ ਰੱਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਬਨਾਉਣ ਵੱਲੇ ਅੱਗੇ ਵੱਧ ਰਹੇ ਹਨ, ਸਾਨੂੰ ਸਾਰਿਆਂ ਨੂੰ ਬਾਬਾ ਲੱਖੀ ਸ਼ਾਹ ਵੰਜਾਰਾ ਵਰਗੇ ਮਹਾਪੁਰਸ਼ਾਂ ਦੀ ਸਿਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਜਰੂਰਤ ਹੈ।
ਇਸ ਤੋਂ ਪਹਿਲਾਂ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਵੰਜਾਰਾ ਸਮਾਜ ਦੇ ਲੋਕ ਮਿਹਨਤੀ ਤੇ ਹਿੰਮਤੀ ਹਨ ਅਤੇ ਇਸੀ ਦੇ ਜੋਰ ‘ਤੇ ਉਨ੍ਹਾਂ ਨੇ ਇੱਕ ਵੱਖ ਪਹਿਚਾਣ ਬਣਾਈ ਹੈ। ਸੂਬਾ ਸਰਕਾਰ ਨੇ ਅੰਤੋਂਦੇਯ ਦੇ ਸਿਦਾਂਤ ‘ਤੇ ਚਲਦੇ ਹੋਏ ਗਰੀਬ ਲੋਕਾਂ ਦੇ ਉਥਾਨ ਲਈ ਅਨੇਕ ਜਨ ਭਲਾਈਕਾਰੀ ਯੋਜਨਾਵਾਂ ਚਲਾਈਆਂ ਹਨ ਜਿਨ੍ਹਾਂ ਦਾ ਸਿੱਧ ਲਾਭ ਯੋਗ ਵਿਅਕਤੀ ਨੂੰ ਮਿਲ ਰਿਹਾ ਹੈ।