Hindi Diwas: ਜਾਣੋ ਕਿਉਂ 14 ਸਤੰਬਰ ਨੂੰ ਮਨਾਇਆ ਜਾਂਦਾ ਹੈ ਹਿੰਦੀ ਦਿਵਸ

Rajneet Kaur
2 Min Read

ਨਿਊਜ਼ ਡੈਸਕ: ਪੂਰਾ ਦੇਸ਼ 14 ਸਤੰਬਰ ਨੂੰ ਹਿੰਦੀ ਦਿਵਸ ਮਨਾਉਂਦਾ ਹੈ ਤਾਂ ਜੋ ਦੇਸ਼ ਵਿੱਚ ਹਿੰਦੀ ਭਾਸ਼ਾ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਭਾਰਤ ਇੱਕ ਵਿਭਿੰਨਤਾ ਵਾਲਾ ਦੇਸ਼ ਹੈ ਜਿੱਥੇ ਸਾਰੇ ਲੋਕ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਰੀਤੀ-ਰਿਵਾਜਾਂ ਦਾ ਪਾਲਣ ਕਰਦੇ ਹਨ ਪਰ ਦੇਸ਼ ਦੇ 77 ਪ੍ਰਤੀਸ਼ਤ ਲੋਕ ਹਿੰਦੀ ਬੋਲਦੇ, ਸਮਝਦੇ ਅਤੇ ਲਿਖਦੇ ਹਨ। ਇਸ ਦਿਨ ਸਕੂਲ-ਕਾਲਜ ਵਿੱਚ ਭਾਸ਼ਣ, ਲੇਖ ਅਤੇ ਡੀਬੇਟ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਸ਼ਟਰੀ ਹਿੰਦੀ ਦਿਵਸ 14 ਸਤੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ? ਇਹ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ? ਆਓ ਜਾਣਦੇ ਹਾਂ।

ਹਿੰਦੀ ਦਿਵਸ ਦੇ ਇਤਿਹਾਸ ਨੂੰ ਆਜ਼ਾਦੀ ਤੋਂ ਬਾਅਦ ਦੇਖਿਆ ਜਾ ਸਕਦਾ ਹੈ ਜਦੋਂ ਦੇਸ਼ ਵਿੱਚ ਹਿੰਦੀ ਭਾਸ਼ਾ ਨੂੰ ਉੱਚਾ ਚੁੱਕਣ ਲਈ 14 ਸਤੰਬਰ 1949 ਨੂੰ ਹਿੰਦੀ ਨੂੰ ਰਾਜਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਤਾਰੀਖ ਨੂੰ ਸਭ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੁਣਿਆ ਸੀ। ਰਾਸ਼ਟਰਭਾਸ਼ਾ ਪ੍ਰਚਾਰ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ 1953 ਤੋਂ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਸੀ। ਭਾਰਤੀ ਸੰਵਿਧਾਨ ਦੀ ਧਾਰਾ 343(1) ਵਿੱਚ ਹਿੰਦੀ ਭਾਸ਼ਾ ਦਾ ਜ਼ਿਕਰ ਹੈ। ਇਸ ਅਨੁਸਾਰ ਭਾਰਤ ਦੀ ਰਾਜਭਾਸ਼ਾ ‘ਹਿੰਦੀ’ ਹੈ ਅਤੇ ਲਿਪੀ ਦੇਵਨਾਗਰੀ ਹੈ।

ਭਾਰਤ ਵਿੱਚ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ 10 ਜਨਵਰੀ ਨੂੰ ਪੂਰੀ ਦੁਨੀਆ ‘ਚ ‘ਵਿਸ਼ਵ ਹਿੰਦੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਹਿੰਦੀ ਦੇ ਪ੍ਰਚਾਰ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣਾ ਹੈ। ਇਸ ਦਿਨ ਹਿੰਦੀ ਭਾਸ਼ਾ ਦਾ ਪੁਰਸਕਾਰ ਵੀ ਦਿੱਤਾ ਜਾਂਦਾ ਹੈ। ਹਿੰਦੀ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਰਾਸ਼ਟਰਪਤੀ ਉਨ੍ਹਾਂ ਸਾਰੇ ਲੋਕਾਂ ਨੂੰ ਸਨਮਾਨਿਤ ਕਰਦੇ ਹਨ, ਜਿਨ੍ਹਾਂ ਨੇ ਹਿੰਦੀ ਭਾਸ਼ਾ ਦੇ ਕਿਸੇ ਵੀ ਖੇਤਰ ‘ਚ ਉਪਲਬਧੀ ਹਾਸਲ ਕੀਤੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

TAGGED:
Share this Article
Leave a comment