ਭਾਰਤੀ ਕ੍ਰਿਕਟ ਟੀਮ ਨੂੰ ਟੈਸਟ ਮੈਚ ਤੋਂ ਪਹਿਲਾਂ ਲੱਗਿਆ ਝਟਕਾ, ਅਭਿਆਸ ਦੌਰਾਨ ਵਾਪਰਿਆ ਹਾਦਸਾ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ 7 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ, ਪਰ ਟੀਮ ਇੰਡੀਆ ਨੂੰ ਟੈਸਟ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਕੇਐੱਲ ਰਾਹੁਲ ਅਭਿਆਸ ਦੌਰਾਨ ਸੱਟ ਲੱਗਣ ਕਾਰਨ Border-Gavaskar Trophy Series ਤੋਂ ਬਾਹਰ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਨੇ ਦਿੱਤੀ ਹੈ।

ਕੇਐੱਲ ਰਾਹੁਲ ਨੂੰ ਸ਼ਨੀਵਾਰ ਨੂੰ ਟੀਮ ਇੰਡੀਆ ਦੇ ਅਭਿਆਸ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਸੱਟ ਲੱਗੀ ਹੈ। ਕੇਐੱਲ ਰਾਹੁਲ ਦੇ ਖੱਬੇ ਗੁੱਟ ’ਚ ਮੋਚ ਆ ਗਈ ਹੈ। ਅਜਿਹੇ ’ਚ ਵਿਕੇਟਕੀਪਰ ਬੈਟਸਮੈਨ ਨੂੰ Border-gavaskar trophy ਦੇ ਦੋ ਟੈਸਟ ਮੈਚਾਂ ਤੋਂ ਬਾਹਰ ਹੋਣਾ ਪਿਆ ਤੇ ਉਹ ਸਲੈਕਸ਼ਨ ਲਈ ਉਪਲਬਧ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਤੇ ਪੂਰੀ ਤਾਕਤ ਹਾਸਲ ਕਰਨ ਲਈ ਲਗਭਗ ਤਿੰਨ ਹਫ਼ਤੇ ਦੇ ਸਮੇਂ ਦੀ ਜ਼ਰੂਰਤ ਹੋਵੇਗੀ।

Share This Article
Leave a Comment