ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਸਾਡੇ ਮਿਹਨਤੀ ਕਿਸਾਨਾਂ ਦਾ ਜੀਵਨ ਅਸਾਨ ਬਣਾ ਰਿਹਾ ਹੈ ਅਤੇ ਇਹੀ ਇਸ ਦਾ ਮੂਲ ਉਦੇਸ਼ ਵੀ ਹੈ।
ਇੱਕ ਟਵੀਟ ਥ੍ਰੈੱਡ ਵਿੱਚ ਹਾਥਰਸ ਦੇ ਸਾਂਸਦ ਰਾਜਵੀਰ ਦਿਲੇਰ ਨੇ ਕਿਸਾਨ ਕ੍ਰੈਡਿਟ ਕਾਰਡ ਦੁਆਰਾ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਿਆ।
ਹਾਥਰਸ ਸਾਂਸਦ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕਰ ਲਿਖਿਆ “ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਨੇ ਸਾਡੇ ਮਿਹਨਤੀ ਅੰਨਦਾਤਾਵਾਂ ਦਾ ਜੀਵਨ ਅਸਾਨ ਬਣਾਇਆ ਹੈ। ਇਹੀ ਇਸ ਦਾ ਮੂਲ ਉਦੇਸ਼ ਵੀ ਤਾਂ ਹੈ!”
यह देखकर बहुत खुशी हो रही है कि किसान क्रेडिट कार्ड ने हमारे परिश्रमी अन्नदाताओं का जीवन आसान बनाया है। यही इसका मूल उद्देश्य भी तो है! https://t.co/rOu4ehk4Ia
— Narendra Modi (@narendramodi) April 6, 2023
ਕੇਂਦਰ ਸਰਕਾਰ ਵਲੋਂ ਕਿਸਾਨ ਕ੍ਰੈਡਿਟ ਕਾਰਡ ਸਕੀਮ ਉਨ੍ਹਾਂ ਕਿਸਾਨਾਂ ਲਈ ਚਲਾਈ ਜਾ ਰਹੀ ਹੈ ਜੋ ਖੇਤੀਬਾੜੀ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਡ ‘ਤੇ ਕਿਸਾਨਾਂ ਨੂੰ ਸਸਤੀਆਂ ਵਿਆਜ ਦਰਾਂ ‘ਤੇ 3 ਲੱਖ ਤੱਕ ਦਾ ਕਰਜ਼ਾ ਮਿਲਦਾ ਹੈ। ਦੂਜੇ ਪਾਸੇ 1 ਲੱਖ 60 ਹਜ਼ਾਰ ਤੱਕ ਦੇ ਸ਼ੋਰਟ ਟਰਮ ਦੇ ਕਰਜ਼ੇ ਲਈ ਕੋਈ ਜਮਾਨਤ ਨਹੀਂ ਰੱਖੀ ਜਾਂਦੀ। ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ ਵੀ ਕਿਸਾਨ ਕ੍ਰੈਡਿਟ ਕਾਰਡ ਕਰਜ਼ੇ ਜਾਰੀ ਕੀਤੇ ਜਾ ਰਹੇ ਹਨ।