ਮੋਗਾ: ਵਿਸ਼ਵ ਭਰ ਵਿੱਚ ਪ੍ਰਸਿੱਧ ਖਾਲਸਾ ਏਡ ਦੇ ਵਲੰਟੀਅਰ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਕੋਟਕਪੂਰਾ ਬਠਿੰਡਾ ਰੋਡ ‘ਤੇ ਖਾਲਸਾ ਏਡ ਦੇ ਸੇਵਾਦਾਰ ਇੰਦਰਪ੍ਰੀਤ ਸਿੰਘ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਇੰਦਰਪ੍ਰੀਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਇੰਦਰਪ੍ਰੀਤ ਸਿੰਘ ਦੇਹਰਾਦੂਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਖਾਲਸਾ ਏਡ ਦੇ ਸੇਵਾਦਾਰ ਬਾਜਾਖਾਨਾ ਤੋਂ ਬਠਿੰਡਾ ਵਿਖੇ ਕੋਰੋਨਾ ਦੇ ਚਲਦਿਆਂ ਜਾਰੀ ਕਰਫਿਊ ਵਿੱਚ ਲੋੜਵੰਦਾਂ ਲਈ ਰਾਸ਼ਨ ‘ਤੇ ਹੋਰ ਜ਼ਰੂਰੀ ਸਮਗਰੀ ਦੇ ਕੇ ਵਾਪਸ ਜਾ ਰਹੇ ਸਨ। ਕੋਟਕਪੂਰਾ ਬਠਿੰਡਾ ਰੋਡ ‘ਤੇ ਪਿੰਡ ਬਾਜਾਖਾਨਾ ਨੇੜ੍ਹੇ ਇਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਜਿਸ ਵਿਚ ਸਵਾਰ ਇੰਦਰਪ੍ਰੀਤ ਸਿੰਘ ਦੇਹਰਾਦੂਨ ਸਣੇ ਉਸ ਦੇ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਪਰ ਇੰਦਰਪ੍ਰੀਤ ਸਿੰਘ ਨੇ ਦੇਰ ਰਾਤ ਹਸਪਤਾਲ ਵਿੱਚ ਦਮ ਤੋੜ ਦਿੱਤਾ। ਖਾਲਸਾ ਏਡ ਦੇ ਇਸ ਨੌਜਵਾਨ ਦੀ ਮੌਤ ‘ਤੇ ਸੋਗ ਦੀ ਲਹਿਰ ਦੌੜ ਗਈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇੰਦਰਪ੍ਰੀਤ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
https://www.facebook.com/1563049377248234/posts/2695541417332352/