ਪਲਾਜ਼ਮਾ ਥੈਰੇਪੀ ਨੇ ਕੋਰੋਨਾ ਵਾਇਰਸ ਦੇ ਇਲਾਜ ਦੀ ਬੱਝੀ ਆਸ, ਨਤੀਜੇ ਉਤਸ਼ਾਹਜਨਕ: ਕੇਜਰੀਵਾਲ

TeamGlobalPunjab
1 Min Read

ਨਵੀਂ ਦਿੱਲੀ: ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਨੂੰ ਲੈ ਕੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ 4 ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਕੀਤਾ ਗਿਆ ਜਿਸਦੇ ਨਤੀਜੇ ਉਤਸ਼ਾਹਜਨਕ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਪਿਛਲੇ ਹਫਤੇ ਸਾਨੂੰ ਕੇਂਦਰ ਸਰਕਾਰ ਤੋਂ ਇਜਾਜ਼ਤ ਮਿਲੀ ਸੀ ਕਿ ਜੋ ਕੋਰੋਨਾ ਦੇ ਸਭ ਤੋਂ ਗੰਭੀਰ ਮਰੀਜ਼ ਹਨ ਉਨ੍ਹਾਂ ‘ਤੇ ਪਲਜ਼ਮਾ ਥੈਰੇਪੀ ਕਰਕੇ ਵੇਖ ਸਕਦੇ ਹਾਂ ਕਿ ਇਸਦੇ ਨਤੀਜੇ ਕੀ ਹਨ। ਹਸਪਤਾਲ ਦੇ ਮਰੀਜ਼ਾਂ ‘ਤੇ ਇਹ ਟ੍ਰਾਇਲ ਕਰਨ ਦੀ ਇਜਾਜ਼ਤ ਮਿਲੀ ਸੀ। ਇੱਥੇ ਭਰਤੀ ਚਾਰ ਮਰੀਜ਼ਾਂ ‘ਤੇ ਟ੍ਰਾਇਲ ਕਰਕੇ ਵੇਖਿਆ ਗਿਆ ਹੈ ਤੇ ਨਤੀਜੇ ਉਤਸ਼ਾਹਜਨਕ ਹਨ।

ਦਿੱਲੀ ਦੇ 3 ਹੋਰ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਥੈਰੇਪੀ

ਉਥੇ ਹੀ ਆਈਐਲਬੀਐੱਸ ਦੇ ਨਿਦੇਸ਼ਕ ਡਾ. ਐਸਕੇ ਸਰੀਨ ਨੇ ਵੀ ਪਲਾਜ਼ਮਾ ਥੈਰੇਪੀ ਨੂੰ ਲੈ ਕੇ ਉਤਸ਼ਾਹ ਜਤਾਇਆ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਕਿਹਾ ਕਿ ਅਸੀਂ ਬਹੁਤ ਸੋਚ ਸਮਝ ਕੇ ਇਸ ਥੈਰੇਪੀ ਦਾ ਪ੍ਰੀਖਣ ਸ਼ੁਰੂ ਕੀਤਾ ਹੈ। 4 ਮਰੀਜ਼ਾਂ ਵਿੱਚ ਬਹੁਤ ਵਧੀਆ ਨਤੀਜੇ ਵੇਖੇ ਗਏ ਹਨ ਅਤੇ ਸ਼ੁੱਕਰਵਾਰ ਨੂੰ 3 ਹੋਰ ਕੋਰੋਨਾ ਵਾਇਰਸ ਮਰੀਜਾਂ ਨੂੰ ਪਲਾਜਮਾ ਥੈਰੇਪੀ ਦਿੱਤੀ ਜਾਵੇਗੀ।

Share This Article
Leave a Comment