ਮੋਗਾ: ਬਾਘਾਪੁਰਾਣਾ ‘ਚ ਮਹਾਂ ਕਿਸਾਨ ਸੰਮੇਲਨ ‘ਚ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਟੇਜ ਤੋਂ ਸੰਬੋਧਨ ਕੀਤਾ। ਕੇਜਰੀਵਾਲ ਨੇ ਕਿਹਾ, ‘ਪੰਜਾਬ ਵੀਰਾਂ ਦੀ ਧਰਤੀ ਹੈ। ਦੇਸ਼ ‘ਚ ਜੇਕਰ ਕਿਸੇ ਦੇ ਨਾਲ ਨਾਇਨਸਾਫ਼ੀ ਹੋਈ ਹੈ ਤਾਂ ਪੰਜਾਬ ਹੀ ਸਭ ਤੋਂ ਪਹਿਲਾਂ ਆਵਾਜ਼ ਚੁੱਕਦਾ ਹੈ। ਕਿਸਾਨ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਹੈ, ਇਹ ਸਿਰਫ਼ ਇੱਕ ਸੂਬੇ ਦਾ ਅੰਦੋਲਨ ਨਹੀਂ ਹੈ। ਜੇਕਰ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਫਿਰ ਕਿਸਾਨਾਂ ਦੇ ਕੋਲ ਕੁਝ ਨਹੀਂ ਬਚੇਗਾ।’
ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਪ੍ਰਣਾਮ ਕਰਨ ਆਏ ਹਾਂ, ਜਿਨ੍ਹਾਂ ਨੇ ਦੇਸ਼ ਵਿਆਪੀ ਅੰਦੋਲਨ ਨੂੰ ਨਵਾਂ ਜੀਵਨ ਦਿੱਤਾ। ਨਾ ਸਿਰਫ਼ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਵਾਅਦੇ ਕੀਤੇ ਹਨ, ਬਲਕਿ ਕੇਂਦਰ ਦੀ ਸੱਤਾ ‘ਚ ਬੈਠੀ ਭਾਜਪਾ ਸਰਕਾਰ ਨੇ ਹਰ ਵਰਗ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਅਗਲੇ ਇਕ ਸਾਲ ਵਿੱਚ ਅਸੀਂ ਮਿਲ ਕੇ ਨਵੇਂ ਪੰਜਾਬ ਦਾ ਸੁਪਨੇ ਤਿਆਰ ਕਰਾਂਗੇ ਅਤੇ ਫਿਰ ਜਦੋਂ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਮਿਲ ਕੇ ਉਸ ਸੁਪਨੇ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ 2017 ਵਿੱਚ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਮੈਂ ਦਿੱਲੀ ਵਿਚ ਸੱਤਾ ਵਿਚ ਆਇਆ ਸੀ, ਪੰਜ ਸਾਲਾਂ ਬਾਅਦ, ਬਿਜਲੀ ਕੰਪਨੀਆਂ ਠੀਕ ਹੋ ਗਈਆਂ ਸਨ।