ਪਿਆਜ਼ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

TeamGlobalPunjab
2 Min Read

ਨਿਊਜ਼ ਡੈਸਕ : ਪਿਆਜ਼ ਜ਼ਿਆਦਾਤਰ ਹਰ ਘਰ ਵਿੱਚ ਮਿਲ ਹੀ ਜਾਂਦਾ ਹੈ, ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ। ਉੱਥੇ ਹੀ ਜਿਹੜੇ ਲੋਕ ਪਿਆਜ਼ ਖਾਣ ਦੇ ਸ਼ੌਕੀਨ ਹੁੰਦੇ ਹਨ, ਉਹ ਸਬਜ਼ੀ ਅਤੇ ਸਲਾਦ ‘ਚ ਵੀ ਇਸ ਦੀ ਵਰਤੋਂ ਕਰਦੇ ਹਨ। ਗਰਮੀਆਂ ਵਿੱਚ ਇਸ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਪਿਆਜ਼ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦੇ ਨਾਲ ਹੀ ਇਸ ਨੂੰ ਸਹੀ ਤਰੀਕੇ ਨਾਲ ਖ਼ਰੀਦਣਾ ਵੀ ਬਹੁਤ ਜ਼ਰੂਰੀ ਹੈ। ਅਜਿਹੇ ਵਿਚ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ।

-ਪਿਆਜ਼ ਦੀ ਮਹਿਕ ਵੱਲ ਹਮੇਸ਼ਾਂ ਧਿਆਨ ਦੇਣਾ ਚਾਹੀਦਾ ਹੈ। ਜੇਕਰ ਪਿਆਜ਼ ਤੋਂ ਬਦਬੂ ਆ ਰਹੀ ਹੈ ਤਾਂ ਸਮਝ ਜਾਓ ਕਿ ਪਿਆਜ਼ ਅੰਦਰੋਂ ਸੜਿਆ ਹੋਇਆ ਹੈ। ਪਿਆਜ਼ ਬਾਹਰ ਤੋਂ ਸੜਨ ਦੀ ਬਜਾਏ ਅੰਦਰ ਤੋਂ ਸੜਦਾ ਹੈ। ਇਸ ਲਈ ਪਿਆਜ਼ ਦੀ ਮਹਿਕ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੜਿਆ ਹੋਇਆ ਹੈ ਜਾਂ ਫਰੈੱਸ਼ ਹੈ।

-ਜੇਕਰ ਪਿਆਜ਼ ਦਾ ਛਿਲਕਾ ਉੱਤਰਿਆ ਹੋਇਆ ਹੈ ਤਾਂ ਉਸ ਨੂੰ ਕਦੇ ਵੀ ਨਾਂ ਖ਼ਰੀਦੋ। ਇਸ ਤਰ੍ਹਾਂ ਦਾ ਪਿਆਜ ਤੁਸੀਂ ਜ਼ਿਆਦਾ ਦਿਨ ਤੱਕ ਸਟੋਰ ਕਰਕੇ ਨਹੀਂ ਰੱਖ ਸਕੋਗੇ। ਛਿਲਕਾ ਉੱਤਰ ਜਾਣ ਤੋਂ ਬਾਅਦ ਪਿਆਜ਼ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।

-ਪਿਆਜ਼ ਕਈ ਰੰਗਾਂ ਵਿੱਚ ਆਉਂਦਾ ਹੈ, ਅਜਿਹੇ ‘ਚ ਨਾਰੰਗੀ ਛਿਲਕੇ ਵਾਲੇ ਪਿਆਜ਼ ਖਰੀਦੋ ਇਹ ਖਾਣ ਵਿੱਚ ਮਿੱਠੇ ਹੋਣਗੇ। ਉੱਥੇ ਹੀ ਸਬਜ਼ੀ ਲਈ ਬੈਂਗਣੀ ਅਤੇ ਗੁਲਾਬੀ ਰੰਗ ਦੇ ਪਿਆਜ਼ ਖਰੀਦ ਸਕਦੇ ਹੋ।

- Advertisement -

-ਪਿਆਜ਼ ਦਾ ਨਿਚਲਾ ਹਿੱਸਾ ਜ਼ਰੂਰ ਦੇਖੋ। ਜ਼ਿਆਦਾ ਪੁਰਾਣੇ ਪਿਆਜ਼ ਵਿੱਚ ਸਪਰਾਊਟਸ ਨਿਕਲਣ ਲੱਗ ਜਾਂਦੇ ਹਨ। ਅਜਿਹੇ ਵਿੱਚ ਪਿਆਜ਼ ਅੰਦਰੋਂ ਸੜਨ ਲੱਗਦਾ ਹੈ। ਇਸ ਲਈ ਪਿਆਜ਼ ਖ਼ਰੀਦਣ ਸਮੇਂ ਦੇਖ ਲਵੋ ਕਿ ਪਿਆਜ਼ ਦੇ ਸਪਰਾਊਟ ਤਾਂ ਨਹੀਂ ਨਿਕਲ ਰਹੇ।

-ਪਿਆਜ਼ ਦੀ ਬਨਾਵਟ ‘ਤੇ ਵੀ ਹਮੇਸ਼ਾਂ ਧਿਆਨ ਦਵੋ, ਕੋਸ਼ਿਸ਼ ਕਰੋ ਕਿ ਮੀਡੀਅਮ ਸਾਈਜ਼ ਦਾ ਹੀ ਪਿਆਜ਼ ਖਰੀਦੋ। ਪਿਆਜ਼ ਜ਼ਿਆਦਾ ਛੋਟਾ ਹੋਵੇਗਾ ਤਾਂ ਛਿਲਕਾ ਨਿਕਲਣ ਤੋਂ ਬਾਅਦ ਹੋਰ ਛੋਟਾ ਹੋ ਜਾਵੇਗਾ। ਅਜਿਹੇ ਵਿੱਚ ਮੀਡੀਅਮ ਸਾਈਜ਼ ਦਾ ਹੀ ਪਿਆਜ਼ ਖਰੀਦੋ ਉੱਥੇ ਹੀ ਜ਼ਿਆਦਾ ਵੱਡਾ ਪਿਆਜ਼ ਵੀ ਨਹੀਂ ਖਰੀਦਣਾ ਚਾਹੀਦਾ।

Share this Article
Leave a comment