ਫ਼ਤਹਿਗੜ੍ਹ ਸਾਹਿਬ: “ਪੰਜਾਬੀਆਂ ਤੇ ਸਿੱਖਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੋਈ ਚਾਹੀਦੀ ਹੈ ਕਿ ਜੋ ਹੁਕਮਰਾਨਾਂ ਵੱਲੋ ਚੋਣਾਂ ਕਰਵਾਈਆ ਜਾਂਦੀਆਂ ਹਨ, ਉਸ ਪਿੱਛੇ ਉਨ੍ਹਾਂ ਦਾ ਕੀ ਮਕਸਦ ਤੇ ਨਿਸ਼ਾਨੇ ਹਨ ਅਤੇ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਵਾਲੀਆ ਕੌਮਾਂ ਤੇ ਪਾਰਟੀਆਂ ਨੇ ਕਿਸ ਸੰਜ਼ੀਦਗੀ ਨਾਲ ਜਿੰਮੇਵਾਰੀ ਨਿਭਾਕੇ ਆਪਣੀ ਕੌਮੀਅਤ ਅਤੇ ਧਰਮ ਨੂੰ ਉਪਰ ਰੱਖਦੇ ਹੋਏ ਮਜ਼ਬੂਤ ਕਰਨਾ ਹੈ । ਬੀਜੇਪੀ-ਆਰ.ਐਸ.ਐਸ. ਕੱਟੜਵਾਦੀ ਹਿੰਦੂ ਜਮਾਤਾਂ ਹਨ, ਇਹ ਚੋਣ ਹਿੰਦੂਤਵ ਦਾ ਬੋਲਬਾਲਾ ਕਰਨ ਲਈ ਚੋਣ ਲੜ ਰਹੇ ਹਨ । ਕਿਉਂਕਿ ਇਨ੍ਹਾਂ ਨੇ ਆਪਣੇ ਧਰਮ ਨੂੰ ਸਭ ਤੋ ਉਪਰ ਰੱਖਿਆ ਹੈ । ਇਨ੍ਹਾਂ ਨੇ ਹਿੰਦੂਤਵ ਦਾ ਬੋਲਬਾਲਾ ਕਰਨ ਹਿੱਤ ਲੰਮੇ ਸਮੇ ਤੋਂ ਤਿਆਰ ਵਿੱਢੀ ਹੋਈ ਹੈ । 1984 ਵਿਚ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਇਨ੍ਹਾਂ ਹਿੰਦੂਤਵ ਜਮਾਤਾਂ ਦੇ ਸਹਿਯੋਗ ਰਾਹੀ ਸਾਡੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲੇ ਕਰਵਾਕੇ ਢਹਿ-ਢੇਰੀ ਕਰਵਾਏ । ਵਾਜਪਾਈ ਨੇ ਇਸ ਹਮਲੇ ਉਪਰੰਤ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਅਤੇ ਅਡਵਾਨੀ ਵਰਗੇ ਕੱਟੜਵਾਦੀ ਨੇ ਕਿਹਾ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਇਸ ਉਪਰੰਤ 1992 ਵਿਚ ਮੁਸਲਿਮ ਕੌਮ ਦੇ ਧਾਰਮਿਕ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ । ਇਹ ਕਿਸੇ ਵੀ ਪਾਰਟੀ ਵਿਚ ਹੋਣ ਹਿੰਦੂ ਹਿੰਦੂਤਵ ਦੀ ਹੀ ਗੱਲ ਕਰਦਾ ਹੈ । ਨਰਸਿਮਾ ਰਾਓ ਉਸ ਸਮੇਂ ਵਜੀਰ ਏ ਆਜਮ ਸਨ ਜਦੋ ਇਨ੍ਹਾਂ ਨੇ ਬਾਬਰੀ ਮਸਜਿਦ ਢਹਿ ਢੇਰੀ ਕੀਤੀ । ਜੇਕਰ ਉਹ ਚਾਹੁੰਦੇ ਤਾਂ ਉਹ ਇਸ ਹਮਲੇ ਨੂੰ ਰੋਕ ਸਕਦੇ ਸੀ । ਪਰ ਕਿਉਂਕਿ ਇਹ ਸਭ ਹਿੰਦੂਤਵ ਸੋਚ ਦੇ ਮਾਲਕ ਹਨ । ਇਨ੍ਹਾਂ ਨੇ ਬੀਜੇਪੀ-ਆਰ.ਐਸ.ਐਸ ਨੂੰ ਇਹ ਗੈਰ ਵਿਧਾਨਿਕ ਅਮਲ ਕਰਨ ਦੀ ਖੁੱਲ੍ਹ ਦਿੱਤੀ । ਜਦੋਕਿ ਕਾਂਗਰਸ ਕਹਿੰਦੀ ਹੈ ਕਿ ਅਸੀ ਧਰਮ ਨਿਰਪੱਖ ਪਾਰਟੀ ਹਾਂ । ਪਰ ਅਮਲ ਇਨ੍ਹਾਂ ਦੇ ਇਕੋ ਜਿਹੇ ਹਨ । ਕਿਉਂਕਿ ਇਨ੍ਹਾਂ ਨੇ ਆਪਣੇ ਧਰਮ ਅਤੇ ਕੌਮੀਅਤ ਨੂੰ ਸਿੱਖਰ ਤੇ ਲਿਜਾਣਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਚੱਕ ਸੇਖੂਪੁਰ ਕਲਾਂ ਵਿਖੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਜਨਮ ਦਿਹਾੜੇ ਨੂੰ ਮਨਾਉਣ ਸਮੇਂ ਉਥੋ ਦੇ ਸਰਪੰਚ, ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਸਿੱਖ ਕੌਮ ਨੇ ਮਿਲਕੇ ਮਨਾਉਣ ਦੇ ਕੀਤੇ ਗਏ ਉੱਦਮ ਅਤੇ ਇਸ ਮਹਾਨ ਮੌਕੇ ਤੇ 11 ਗਰੀਬ ਬੀਬੀਆਂ ਦੇ ਸਮੂਹਿਕ ਤੌਰ ਤੇ ਕੀਤੇ ਗਏ ਵਿਆਹ ਉਤੇ ਸੇਖੂਪੁਰ ਕਲਾਂ ਦੇ ਸਰਪੰਚ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਅਤੇ ਸਿੱਖਾਂ ਨੂੰ ਭਾਈ ਦੀਪ ਸਿੱਧੂ ਦੇ ਜਨਮ ਦਿਨ ਅਤੇ 11 ਬੀਬੀਆਂ ਦੇ ਵਿਆਹ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਹਿੰਦੂ ਜਮਾਤਾਂ ਆਪਣੇ ਧਰਮ ਅਤੇ ਕੌਮੀਅਤ ਨੂੰ ਮੁੱਖ ਰੱਖਕੇ ਅਮਲ ਕਰਦੇ ਹਨ ਉਸੇ ਤਰ੍ਹਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੰਗੋਈ ਨੇ ਜਦੋ ਇਕ ਮੁਲਾਜਮ ਬੀਬੀ ਨਾਲ ਛੇੜਖਾਨੀ ਕੀਤੀ ਤਾਂ ਉਸ ਬੀਬੀ ਨੂੰ ਕਾਨੂੰਨ ਅਨੁਸਾਰ ਇਨਸਾਫ ਦੇਣ ਦੀ ਬਜਾਇ ਸਭ ਹਿੰਦੂਤਵ ਜੱਜਾਂ ਤੇ ਹੁਕਮਰਾਨਾਂ ਨੇ ਹਿੰਦੂਤਵ ਸੋਚ ਅਧੀਨ ਰੰਜਨ ਗੰਗੋਈ ਦਾ ਪੱਖ ਪੂਰਿਆ ਅਤੇ ਇਸ ਕੇਸ ਨੂੰ ਸੰਬੰਧਤ ਥਾਣੇ ਵਿਚ ਦਰਜ ਨਹੀ ਹੋਣ ਦਿੱਤਾ । ਇਕ ਸੁਪਰੀਮ ਕੋਰਟ ਦੀ ਕਮੇਟੀ ਬਣਾਕੇ ਉਸ ਦੋਸ਼ ਤੋ ਮੁੱਖ ਜੱਜ ਨੂੰ ਫਾਰਗ ਕਰ ਦਿੱਤਾ ਗਿਆ । ਜਿਸਦੇ ਬਦਲੇ ਵਿਚ ਜਸਟਿਸ ਗੰਗੋਈ ਨੇ ਰਾਮ ਮੰਦਰ-ਮਸਜਿਦ ਦੇ ਆਏ ਫੈਸਲੇ ਨੂੰ ਇਹ ਕਹਿਕੇ ਕਿ ਇਥੇ ਪਹਿਲਾ ਮੰਦਰ ਹੁੰਦਾ ਸੀ ਅਤੇ ਮੰਦਰ ਬਣਨਾ ਚਾਹੀਦਾ ਹੈ, ਹਿੰਦੂਤਵ ਦੇ ਹੱਕ ਵਿਚ ਫੈਸਲਾ ਕੀਤਾ । ਇਸ ਫੈਸਲੇ ਉਪਰੰਤ ਜਸਟਿਸ ਗੰਗੋਈ ਦੀ ਰਿਟਾਇਰਮੈਟ ਹੋ ਗਈ ਅਤੇ ਮੋਦੀ ਹਕੂਮਤ ਨੇ ਉਸਨੂੰ ਇਵਜਾਨੇ ਵੱਜੋ ਰਾਜ ਸਭਾ ਮੈਬਰ ਬਣਾ ਦਿੱਤਾ । ਉਸ ਉਪਰੰਤ ਰਾਮ ਮੰਦਰ ਦੀ ਸਿਆਸੀ ਸੋਚ ਅਧੀਨ ਉਸਾਰੀ ਸੁਰੂ ਕਰ ਦਿੱਤੀ ਗਈ । ਜਿਸਦਾ ਇਹ ਪ੍ਰਭਾਵ ਗਿਆ ਕਿ ਹਿੰਦੂ ਧਰਮ ਦੀ ਰੱਖਿਆ ਕੇਵਲ ਬੀਜੇਪੀ ਹੀ ਕਰ ਸਕਦੀ ਹੈ । ਇਸ ਵਿਸੇ ਉਤੇ ਸੁਪਰੀਮ ਕੋਰਟ ਨੇ ਇਨਸਾਫ ਨਹੀ ਦਿੱਤਾ । ਕਿਉਂਕਿ ਉਹ ਹਮੇਸ਼ਾਂ ਅਕਸਰ ਇਨਸਾਫ ਨਹੀ ਦਿੰਦੀ । ਕਿਉਂਕਿ ਉਥੇ ਕੋਈ ਸਿੱਖ ਜੱਜ ਨਹੀ । ਇਸੇ ਸੋਚ ਨੂੰ ਅੱਗੇ ਵਧਾਉਦੇ ਹੋਏ ਕਸਮੀਰ ਸੂਬਾ ਜੋ ਮੁਸਲਮਾਨਾਂ ਦਾ ਬਹੁਗਿਣਤੀ ਸੂਬਾ ਹੈ, ਉਥੇ ਜ਼ਬਰੀ ਧਾਰਾ 370 ਅਤੇ ਆਰਟੀਕਲ 35ਏ ਜੋ ਕਸਮੀਰੀਆ ਨੂੰ ਖੁਦਮੁਖਤਿਆਰੀ ਪ੍ਰਦਾਨ ਕਰਦਾ ਹੈ, ਉਸਨੂੰ ਖਤਮ ਕਰਕੇ ਸੈਟਰ ਅਧੀਨ ਯੂ.ਟੀ ਬਣਾ ਦਿੱਤਾ ਗਿਆ, ਅਸੈਬਲੀ ਭੰਗ ਕਰ ਦਿੱਤੀ ਗਈ, ਉਥੇ ਜਮਹੂਰੀਅਤ ਦਾ ਭੋਗ ਪਾ ਦਿੱਤਾ ਗਿਆ। ਕਾਲਾ ਅਫਸਪਾ ਕਾਨੂੰਨ ਅਧੀਨ ਕਸਮੀਰੀਆ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਢਾਹੇ ਜਾ ਰਹੇ ਹਨ ।
ਇਸੇ ਤਰ੍ਹਾਂ ਇਨ੍ਹਾਂ ਨੂੰ ਸਿੱਖ ਵੀ ਰੜਕਦੇ ਹਨ । 32-32 ਸਾਲਾਂ ਤੋ ਸਿੱਖ ਜੇਲ੍ਹਾਂ ਵਿਚ ਬੰਦੀ ਹਨ । ਜਿਨ੍ਹਾਂ ਨੂੰ ਮੋਦੀ ਹਕੂਮਤ ਰਿਹਾਅ ਨਹੀ ਕਰ ਰਹੀ । ਜਦੋਕਿ ਕਤਰ ਮੁਲਕ ਵਿਚ 8 ਹਿੰਦੂ ਨੇਵੀ ਅਫਸਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਸੀ । ਮੋਦੀ ਕਤਰ ਵਿਚ ਗਏ ਅਤੇ ਉਥੋ ਦੀ ਸੁਲਤਾਨ ਨੂੰ ਇਨ੍ਹਾਂ ਨੂੰ ਮੁਆਫ਼ ਕਰਨ ਲਈ ਗੁਜਾਰਿਸ ਕੀਤੀ। ਜਿਸਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ । ਇਸ ਅਮਲ ਨਾਲ ਮੋਦੀ ਦਾ ਚੇਹਰਾ ਹਿੰਦੂਆਂ ਵਿਚ ਹੋਰ ਮਜਬੂਤ ਹੋਇਆ । ਹੁਣ ਬੰਦੀ ਸਿੱਖਾਂ ਦੀ ਰਿਹਾਈ ਦਾ ਗੰਭੀਰ ਮਸਲਾ ਹੈ । ਭਾਈ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਜੋ ਮੌਜੂਦਾ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਹਨ, ਉਨ੍ਹਾਂ ਨੂੰ ਜ਼ਬਰੀ ਐਨ.ਐਸ.ਏ ਦੇ ਕਾਲੇ ਕਾਨੂੰਨ ਹੇਠ ਝੂਠੇ ਕੇਸਾਂ ਵਿਚ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ । ਜਦੋ ਇਕ ਸਾਲ ਖਤਮ ਹੋ ਗਿਆ ਤਾਂ ਰਿਹਾਅ ਕਰਨਾ ਬਣਦਾ ਸੀ, ਪਰ ਉਨ੍ਹਾਂ ਦੀ ਇਹ ਸਜ਼ਾ ਇਕ ਸਾਲ ਲਈ ਹੋਰ ਵਧਾ ਦਿੱਤੀ ਗਈ । ਕਿਉਂਕਿ ਜੇਕਰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਂਦਾ ਤਾਂ ਜੋ ਮੋਦੀ ਤੇ ਬੀਜੇਪੀ ਨੇ ਆਪਣੀ ਹਿੰਦੂ ਪੱਖੀ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਨੂੰ ਮਜ਼ਬੂਤ ਕੀਤਾ ਹੈ, ਉਹ ਕੰਮਜੋਰ ਹੋ ਜਾਣੀ ਸੀ । ਇਸੇ ਸਿਆਸੀ ਸੋਚ ਅਧੀਨ ਉਨ੍ਹਾਂ ਨੂੰ ਰਿਹਾਅ ਨਹੀ ਕੀਤਾ ਗਿਆ ਅਤੇ ਇਹ ਪ੍ਰਭਾਵ ਦਿੱਤਾ ਗਿਆ ਕਿ ਜੇਕਰ ਖ਼ਤਰੇ ਤੋ ਬਚਕੇ ਰਹਿਣਾ ਹੈ ਤਾਂ ਸਾਨੂੰ ਵੋਟ ਪਾਓ । ਇਸੇ ਸੋਚ ਅਧੀਨ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਸਿੱਖਾਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਨੂੰ ਕਤਲ ਕਰਵਾ ਦਿੱਤਾ ਅਤੇ ਇਹ ਵਾਤਾਵਰਣ ਬਣਾਇਆ ਗਿਆ ਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਤੁਨਕੇ ਰੱਖਣਾ ਹੈ ਅਤੇ ਅਸੀ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਵੀ ਨਿਸਾਨਾਂ ਬਣਾ ਸਕਦੇ ਹਾਂ ।
ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਵੀ ਬਣਾਇਆ ਤੇ ਵੱਖਰੀ ਕੌਮ ਵੀ ਬਣਾਈ, ਹਰ ਕੌਮੀਅਤ ਦਾ ਆਪਣਾ ਘਰ ਅਤੇ ਟਿਕਾਣਾ ਹੁੰਦਾ ਹੈ । ਪਰ ਆਪਾ ਨੇ ਕਦੇ ਇਸ ਦਿਸ਼ਾ ਵੱਲ ਸੋਚਕੇ ਕਦਮ ਹੀ ਨਹੀਂ ਚੁੱਕਿਆ । ਜਦੋ ਅੰਗਰੇਜ਼ਾਂ ਦੇ ਨਾਲ ਕਾਂਗਰਸ ਅਤੇ ਮੁਸਲਿਮ ਲੀਗ ਨੇ ਜੰਗ ਛੇੜੀ ਤਾਂ ਗਾਂਧੀ, ਨਹਿਰੂ ਸਿੱਖ ਆਗੂਆਂ ਕੋਲ ਆਏ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਵਿਰੁੱਧ ਰਲਕੇ ਲੜਨ ਦੀ ਗੱਲ ਕਹੀ । ਦੁੱਖ ਅਤੇ ਅਫਸੋਸ ਹੈ ਕਿ ਬਿਨ੍ਹਾਂ ਸੋਚਿਆ ਬਾਬਾ ਖੜਕ ਸਿੰਘ ਨੇ ਗਾਂਧੀ-ਨਹਿਰੂ ਅਤੇ ਕਾਂਗਰਸ ਦਾ ਸਾਥ ਦੇ ਦਿੱਤਾ । ਗਾਂਧੀ-ਨਹਿਰੂ ਨੇ ਇਹ ਵਿਸਵਾਸ ਦਿਵਾਇਆ ਕਿ ਜਦੋ ਅਸੀਂ ਆਜਾਦ ਹੋ ਜਾਵਾਂਗਾ ਤਾਂ ਉੱਤਰੀ ਭਾਰਤ ਵਿਚ ਸਿੱਖ ਕੌਮ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਉਹ ਆਪਣੀ ਆਜਾਦੀ ਨਾਲ ਜਿੰਦਗੀ ਜੀਊ ਸਕਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆ ਦੇ ਹੁਕਮਰਾਨਾਂ ਨੂੰ ਪੁੱਛਣਾ ਚਾਹਵੇਗਾ ਕਿ ਜਦੋਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਜਪਾਨ ਨੇ ਅੰਡੇਮਾਨ ਨਿਕੋਬਾਰ ਆਈਜ਼ਲੈਡ 23 ਮਾਰਚ 1942 ਨੂੰ ਆਪਣੇ ਕਬਜੇ ਵਿਚ ਕਰ ਲਿਆ ਸੀ ਅਤੇ ਉਸ ਸਮੇਂ ਸੁਭਾਸ ਚੰਦਰ ਬੋਸ ਜਪਾਨੀਆ ਨਾਲ ਇਕਮਿਕ ਸਨ, ਤਾਂ ਕਾਲੇਪਾਣੀ ਦੀ ਸਜ਼ਾ ਵਿਚ ਸਿੱਖ, ਗ਼ਦਰੀ ਬਾਬੇ, ਬੱਬਰ ਅਤੇ ਹੋਰ ਕੈਦੀਆ ਨੂੰ ਬੋਸ ਨੇ ਰਿਹਾਅ ਕਰਵਾਉਣ ਦੀ ਜਿ਼ੰਮੇਵਾਰੀ ਕਿਉਂ ਨਾ ਨਿਭਾਈ ? ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੋਸ ਨੇ ਨਾਜੀ ਜਰਮਨ ਦੇ ਜਾਬਰ ਆਗੂ ਹਿਟਲਰ ਨਾਲ ਸਾਂਝ ਪਾਈ ਸੀ । ਫਿਰ ਇਟਲੀ ਦੇ ਤਾਨਾਸ਼ਾਹ ਮੋਸੋਲੀਨੀ ਨਾਲ ਵੀ ਸਾਂਝ ਰੱਖੀ ਅਤੇ ਜੋ ਜਪਾਨ ਦਾ ਤਾਨਾਸਾਹ ਤੋਜੋ ਸੀ, ਉਸ ਨਾਲ ਵੀ ਬੋਸ ਦੀ ਸਾਂਝ ਰਹੀ । ਕਹਿਣ ਤੋ ਭਾਵ ਹੈ ਕਿ ਬੋਸ ਐਕਸੈਸ ਪਾਵਰ ਦੇ ਨਾਲ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਜਮਹੂਰੀਅਤ ਤਾਕਤਾਂ ਕਰ ਰਹੀਆ ਸਨ । ਜਿਸ ਵਿਚ ਸਾਡੀਆ ਸਿੱਖ ਫ਼ੌਜਾਂ ਨੇ ਵੀ ਸੰਸਾਰ ਜੰਗ ਪਹਿਲੀ ਅਤੇ ਸੰਸਾਰ ਜੰਗ ਦੂਜੀ ਵਿਚ ਮੋਹਰਲੀਆ ਕਤਾਰਾ ਵਿਚ ਖਲੋਕੇ ਹਿੱਸਾ ਲਿਆ । ਹੁਣ ਇਹ ਸੁਭਾਸ ਚੰਦਰ ਬੋਸ, ਜਪਾਨ ਅਤੇ ਕਾਲੇਪਾਣੀ ਦੀ ਸਜ਼ਾ ਭੁਗਤਣ ਵਾਲੇ ਸਾਡੇ ਇੰਡੀਅਨ ਨਿਵਾਸੀ ਇਹ ਸਭ ਤਾਕਤਾਂ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸਨ, ਜਦੋਕਿ ਬੋਸ ਵੀ ਅੰਗਰੇਜ਼ਾਂ ਖਿਲਾਫ ਲੜ ਰਹੇ ਸਨ । ਦੂਸਰੇ ਪਾਸੇ ਆਜਾਦੀ ਘੁਲਾਟੀਆ ਜਿਨ੍ਹਾਂ ਵਿਚ ਸਾਡੇ ਬੱਬਰ ਅਤੇ ਗ਼ਦਰੀ ਬਾਬੇ ਵੀ ਕਾਲੇਪਾਣੀ ਦੀ ਸਜ਼ਾ ਵਿਚ ਬੰਦੀ ਬਣਾਏ ਹੋਏ ਸਨ । ਫਿਰ ਜਪਾਨ ਦਾ ਇਸ ਕਾਲੇਪਾਣੀ ਵਾਲੇ ਸਥਾਂਨ ਅੰਡੇਮਾਨ ਨਿਕੋਬਾਰ ਆਈਜਲੈਡ ਉਤੇ ਜਦੋ ਕਬਜਾ ਹੋ ਚੁੱਕਿਆ ਸੀ ਫਿਰ ਜਪਾਨੀਆ ਅਤੇ ਬੋਸ ਨੇ ਇਨ੍ਹਾਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਕੈਦੀਆ ਨੂੰ ਰਿਹਾਅ ਕਰਵਾਉਣ ਦੇ ਅਮਲ ਕਿਉਂ ਨਹੀ ਕੀਤੇ ? ਸਿੱਖਾਂ ਨੇ ਇਨ੍ਹਾਂ ਹਿੰਦੂ ਆਗੂਆਂ ਪਿੱਛੇ ਲੱਗਕੇ 1947 ਵਿਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਜਾਦ ਕਰਵਾ ਦਿੱਤਾ । ਲੇਕਿਨ ਇਹ ਆਪਣੇ ਕੀਤੇ ਵਾਅਦੇ ਤੋ ਮੁਨਕਰ ਹੀ ਨਹੀ ਹੋਏ ਬਲਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਫੌ਼ਜੀ ਹਮਲਾ ਕਰਕੇ ਸਾਡੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਬਾਬਾ ਠਾਹਰਾ ਸਿੰਘ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਅਤੇ ਹੋਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ । ਜੇ ਸਾਡੇ ਆਗੂਆਂ ਵਿਚ ਦੂਰਅੰਦੇਸ਼ੀ ਤੇ ਲਿਆਕਤ ਹੁੰਦੀ ਤਾਂ ਕਹਿੰਦੇ ਕਿ ਸਾਡੀ ਘੱਟ ਗਿਣਤੀ ਕੌਮ ਹੈ, ਜਮਹੂਰੀਅਤ ਦਾ ਸਮਾਂ ਹੈ, ਮੁਸਲਮਾਨਾਂ ਤੇ ਹਿੰਦੂਆਂ ਦੀ ਗਿਣਤੀ ਜਿਆਦਾ ਹੈ ਅਤੇ ਸਾਨੂੰ ਕਾਨੂੰਨੀ ਤੌਰ ਤੇ ਆਜਾਦੀ ਦਿੱਤੀ ਜਾਵੇ । ਲੇਕਿਨ 1947 ਵਿਚ ਅੰਗਰੇਜ਼ਾਂ ਵਿਚ ਹਿੰਦੂਆਂ ਲਈ ਇੰਡੀਆ, ਮੁਸਲਮਾਨਾਂ ਲਈ ਪਾਕਿਸਤਾਨ ਬਣਾ ਦਿੱਤਾ । ਜਦੋਕਿ ਸਿੱਖ ਪਾਕਿਸਤਾਨ ਵਿਚ ਵੀ ਗੁਲਾਮ ਹਨ ਅਤੇ ਇੰਡੀਆ ਵਿਚ ਵੀ ਗੁਲਾਮ ਹਨ । ਹੁਣ ਸਿੱਖ ਕੌਮ ਦੱਸੇ ਕਿ ਉਸ ਸਮੇ ਫੈਸਲੇ ਸਹੀ ਕਿਉਂ ਨਾ ਲਏ ਗਏ ਅਤੇ ਅੱਜ ਤੱਕ ਕੌਮੀਅਤ ਅਤੇ ਧਰਮ ਦੀ ਮਜ਼ਬੂਤੀ ਲਈ ਵੋਟ ਕਿਉਂ ਨਹੀਂ ਪਾਈ ਗਈ ?