4 : 40pm ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਦਾ ਕੀਤਾ ਉਦਘਾਟਨ
4:35 pm ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਦਿੱਤਾ ਭਾਸ਼ਣ
ਭਾਰਤ ਅਤੇ ਪਾਕਿਸਤਾਨ ਦੇ ਚੰਗੇ ਸਬੰਧਾਂ ਦੀ ਕੀਤੀ ਆਸ
4:00pm ਗਿਆਨੀ ਹਰਪ੍ਰੀਤ ਸਿੰਘ ਨੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ
4:00pm ਕਰਤਾਰਪੁਰ ਸਾਹਿਬ ਵਿਖੇ ਨਵਜੋਤ ਸਿੰਘ ਸਿੱਧੂ ਕਰ ਰਹੇ ਸੰਬੋਧਨ
-ਇਮਰਾਨ ਖਾਨ ਨੇ ਨਿਭਾਈ ਆਪਣੀ ਯਾਰੀ: ਸਿੱਧੂ
-ਮੈਂ ਅੱਜ ਦੇਣਾ ਜਫੀ ਦਾ ਜਵਾਬ
-ਚਾਰ ਹੋਰ ਜਫੀਆਂ ਪਾ ਕੇ ਮਸਲੇ ਕਰ ਲੈਣੇ ਚਾਹੀਦੇ ਹੱਲ
-ਵੰਡ ਤੋਂ ਬਾਅਦ ਪਹਿਲੀ ਵਾਰ ਗਿਰੀ ਸਰਹੱਦ ਦੀ ਤਾਰ
-ਸਿਕੰਦਰ ਨੇ ਡਰ ਨਾਲ ਦੁਨੀਆ ਜਿੱਤੀ ਤੇ ਇਮਰਾਨ ਨੇ ਦਿਲ ਨਾਲ ਜਿੱਤੀ
-ਲਾਂਘਾ ਖੋਲ੍ਹਣ ‘ਤੇ ਪ੍ਰਧਾਨ ਮੰਤਰੀ ਨੂੰ ‘ਮੁੰਨਾ ਭਾਈ ਵਾਲੀ ਜੱਫੀ’ ਭੇਜ ਰਿਹਾ ਹਾਂ- ਸਿੱਧੂ
3.31 pm ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ
3.18 pm ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਇਕੱਠੇ ਪਹੁੰਚੇ
3.15 pm ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪਹੁੰਚ ਆਪਣੇ ਦੋਸਤ ਇਮਰਾਨ ਨਾਲ ਕੀਤੀ ਮੁਲਾਕਾਤ
2:56pm ਪਾਕਿਸਤਾਨ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਪਹੁੰਚੇ ਪ੍ਰਧਾਨ ਮੰਤਰੀ ਇਮਰਾਨ ਖਾਨ
2:35pm ਉਦਘਾਟਨ ਲਈ ਜਲਦ ਪਹੁੰਚ ਰਹੇ ਨੇ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ
2:20pm ਕੈਪਟਨ ਅਮਰਿੰਦਰ ਸਿੰਘ ਤੇ ਜੱਥੇ ਦਾ ਪੈਸੇਂਜਰ ਟਰਮੀਨਲ ‘ਚ ਹੋ ਰਿਹੈ ਸਕਿਓਰਿਟੀ ਚੈੱਕ
2:15pm ਕਰਤਾਰਪੁਰ ਸਾਹਿਬ ‘ਚ ਠਾਠਾ ਮਾਰਦਾ ਇਕੱਠ
2:00pm ਕਰਤਾਰਪੁਰ ਸਾਹਿਬ ਜਾਣ ਲਈ ਪਹਿਲਾ ਜੱਥਾ ਪਾਕਿਸਤਾਨ ‘ਚ, ਬੱਸ ਰਾਹੀਂ ਸ੍ਰੀ ਦਰਬਾਰ ਸਾਹਿਬ ਲਈ ਹੋਇਆ ਰਵਾਨਾ
1:55pm ਸ਼ਰਧਾਲੂਆਂ ਦਾ ਪਹਿਲਾ ਜੱਥਾ ਪਹੁੰਚਿਆ ਪਾਕਿਸਤਾਨ
1:30pm ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਨੂੰ ਕੀਤਾ ਰਵਾਨਾ
1:22pm ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਲਾਂਘੇ ਦਾ ਉਦਘਾਟਨ
1:16pm ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਆਈ. ਸੀ. ਪੀ. ਪਹੁੰਚੇ ਪ੍ਰਧਾਨ ਮੰਤਰੀ ਮੋਦੀ
1:07pm ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਲਈ ਰਵਾਨਾ ਹੋਏ ਇਮਰਾਨ ਖਾਨ ਥੋੜੀ ਦੇਰ ‘ਚ ਕਰਨਗੇ ਲਾਂਘੇ ਦਾ ਉਦਘਾਟਨ
1:05pm ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤ ਦਾ ਠਾਠਾ ਮਾਰਦਾ ਇਕੱਠ
1:00pm ਪਾਕਿਸਤਾਨ ਵਾਲੇ ਪਾਸਿਓ ਚੜ੍ਹਦੇ ਪੰਜਾਬ ਵਾਲੇ ਪੰਜਾਬੀ ਵੀ ਪਲਕਾਂ ਵਿਛਾ ਕੇ ਕਰ ਰਹੇ ਹਨ ਇੱਧਰਲੇ ਪੰਜਾਬੀਆਂ ਦੀ ਉਡੀਕ
12:50pm ਪਾਕਿਸਤਾਨ ਜਾਣ ਵਾਲਾ ਪਹਿਲਾ ਜੱਥਾ ਤਿਆਰ
-ਜੱਥੇਦਾਰ ਦੀ ਅਗਵਾਈ ‘ਚ ਜਾ ਰਿਹਾ ਪਹਿਲਾ ਜੱਥਾ
-ਲੰਗਰ ਹਾਲ ‘ਚ ਪੀਐੱਮ ਛਕ ਰਹੇ ਲੰਗਰ
ਵੀਵੀਆਈਪੀਜ਼ ਲਈ ਬਣਾਇਆ ਗਿਆ ਹੈ ਸਪੈਸ਼ਲ ਰਸਤਾ
12:35pm ਥੋੜੀ ਦੇਰ ‘ਚ ਕਰਨਗੇ ਪੀਐੱਮ ਮੋਦੀ ਲਾਂਘੇ ਦਾ ਉਦਘਾਟਨ
12:30pm ਉਦਘਾਟਨ ਲਈ ਰਵਾਨਾ ਹੋਇਆ ਪ੍ਰਧਾਨ ਮੰਤਰੀ ਦਾ ਕਾਫਲਾ
12:00pm ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਸੰਬੋਧਨ
-ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਸਿੱਖ ਸਥਾਨਾਂ ਨੂੰ ਇੱਕ ਦੂਜੇ ਨਾਲ ਜੋੜਨ ਦੇ ਕੀਤੇ ਜਾ ਰਹੇ ਹਨ ਯਤਨ
-ਪੰਜਾਂ ਤਖਤਾਂ ਵਿਚਕਾਰ ਰੇਲ ਅਤੇ ਹਵਾਈ ਯਾਤਰਾ ਲਈ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ
-ਰੇਲਵੇ ਸਟੇਸ਼ਨ ਤੋਂ ਲੈ ਕੇ ਚਾਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦੇਖਣ ਨੂੰ ਮਿਲੇ ਇਸ ਲਈ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ
-ਸੁਲਤਾਨਪੁਰ ਲੋਧੀ ਨੂੰ ਬਣਾਇਆ ਜਾ ਰਿਹਾ ਹੈਰੀਟੈਜ ਟਾਉਨ
-ਸੰਗਤਾਂ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟ੍ਰੇਨਾਂ
-ਏਅਰ ਇੰਡੀਆ ਦੇ ਜਹਾਜ਼ ‘ਤੇ ਸਥਾਪਿਤ ਕੀਤਾ ਗਿਆ ੴ
-370 ਹੱਟਣ ਨਾਲ ਘਾਟੀ ‘ਚ ਸਿੱਖ ਪਰਿਵਾਰਾਂ ਨੂੰ ਮਿਲੀ ਰਾਹਤ
-ਕਸ਼ਮੀਰ ‘ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਮਿਲ ਰਹੀ ਹੁਣ ਹਰ ਸਹੂਲਤ
-ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਦਿੱਤੀ ਵਧਾਈ
-ਗੁਰੂ ਨਾਨਕ ਦੇਵ ਜੀ ਨੇ ਬਦਲਿਆ ਯੁੱਗ
-ਕਰਤਾਰਪੁਰ ਦੇ ਕਣ-ਕਣ ‘ਚ ਗੁਰੂ ਨਾਨਕ ਦੇਵ ਜੀ ਦੀ ਮਹਿਕ
11:55am ਪ੍ਰਧਾਨ ਮੰਤਰੀ ਵਲੋਂ 550 ਸਾਲਾ ਪ੍ਰਕਾਸ਼ ਪੁਰਬ ‘ਤੇ ਜਾਰੀ ਕੀਤਾ ਗਿਆ 550 ਰੁਪਏ ਦਾ ਸਿੱਕਾ
11:50am ਪੀਐੱਮ ਮੋਦੀ ਨੂੰ ਐਸ.ਜੀ.ਪੀ.ਸੀ. ਨੇ ਕੌਮੀ ਸੇਵਾ ਅਵਾਰਡ ਨਾਲ ਕੀਤਾ ਸਨਮਾਨਿਤ
11:40am ਸਮਾਗਮ ‘ਚ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸੰਬੋਧਨ
-ਨਰਿੰਦਰ ਮੋਦੀ ਨੂੰ ਲਾਂਘਾ ਖੁੱਲ੍ਹਣ ਦਾ ਦਿੱਤਾ ਕ੍ਰੈਡਿਟ
-1947 ਵਿੱਚ ਸਾਡੇ ਉੱਘੇ ਸਥਾਨ ਸਾਰੇ ਪਾਕਿਸਤਾਨ ‘ਚ ਰਹਿ ਗਏ ਸਨ ਅਤੇ ਹੁਣ ਪਹਿਲੀ ਵਾਰ ਇਹ ਰਸਤਾ ਖੁੱਲ੍ਹਣ ਤੋਂ ਬਾਅਦ ਕਰਤਾਰਪੁਰ ਸਾਹਿਬ ਨਤਮਸਤ ਹੋਣ ਦਾ ਮੌਕਾ ਮਿਲੇਗਾ।
-ਭਾਰਤ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਿਆ
-ਗੁਆਂਢੀ ਮੁਲਕ ਵੀ ਬਦਲ ਚੁੱਕੇ ਨੇ ਹਾਲਾਤ
11:25am ਅੱਜ ਦਾ ਦਿਨ ਬਹੁਤ ਇਤਿਹਾਸਕ ਤੇ ਪਵਿਤਰ, 72 ਸਾਲ ਬਾਅਦ ਹੋਈ ਅਰਦਾਸ ਪੂਰੀ: ਪ੍ਰਕਾਸ਼ ਸਿੰਘ ਬਾਦਲ
11:15am ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਲਾਂਘਾ ਯਾਤਰੀ ਟਰਮੀਨਲ ਵਿਖੇ ਪਹੁੰਚੇ
11:00am ਸਮਾਗਮ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਰ ਰਹੇ ਸੰਬੋਧਨ
10:52am ਡੇਰਾ ਬਾਬਾ ਨਾਨਕ ਵਿਖੇ ਬੀਐਸਐਫ ਹੈਕੁਆਟਰ ‘ਚ ਆਰੰਭ ਹੋਈ ਅਰਦਾਸ
10:50am ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੀ ਇੰਟੀਗਰੇਟਿਡ ਚੈੱਕ ਪੋਸਟ ‘ਤੇ ਪਹੁੰਚੇ
10:45am ਪ੍ਰਧਾਨ ਮੰਤਰੀ ਪਹੁੰਚੇ ਡੇਰਾ ਬਾਬਾ ਨਾਨਕ
10:40am ਪ੍ਰਧਾਨ ਮੰਤਰੀ 12 ਵਜੇ ਕਰਨਗੇ ਲਾਂਘੇ ਦਾ ਉਦਘਾਟਨ
10:25am ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਸ਼ਿਕਾਰ ਮਾਛੀਆਂ ਵਿਖੇ ਹੋ ਰਹੇ ਸਮਾਗਮ ‘ਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ
10:15am ਪਾਕਿਸਤਾਨ ਵਾਲੇ ਪਾਸਿਓਂ ਤਿਆਰੀਆਂ ਮੁਕੰਮਲ, ਪੀਐੱਮ ਇਮਰਾਨ ਖਾਨ ਕਰਨਗੇ ਉਦਘਾਟਨ
10:00am ਕੁਝ ਸਮੇਂ ‘ਚ ਪ੍ਰਧਾਨ ਮੰਤਰੀ ਪਹੁੰਚਣਗੇ ਡੇਰਾ ਬਾਬਾ ਨਾਨਕ
9:45am ਡੇਰਾ ਬਾਬਾ ਨਾਨਕ ਵਿਖੇ ਤਿਆਰ ਕੀਤੀ ਸਟੇਜ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਪ੍ਰਕਾਸ਼
9:40am ਆਪਣੇ ਘਰ ਤੋਂ ਡੇਰਾ ਬਾਬਾ ਲਈ ਰਵਾਨਾ ਹੋਏ ਨਵਜੋਤ ਸਿੱਧੂ
9:25 am ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨਮੰਤਰੀ ਡੇਰਾ ਬਾਬਾ ਨਾਨਕ ਲਈ ਹੋਏ ਰਵਾਨਾ
9:15am ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਪੀਐਮ। ਇਸ ਮੌਕੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜਗੀਰ ਕੌਰ ਨੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ।
9:10 am ਗੁਰਦੁਆਰਾ ਬੇਰ ਸਾਹਿਬ ਪਹੁੰਚੇ ਨਰਿੰਦਰ ਮੋਦੀ
8:55 am ਵੱਖ ਵੱਖ ਦੇਸ਼ਾਂ ਤੋਂ ਆਏ ਡੈਲੀਗੇਟ ਪਹੁੰਚੇ ਡੇਰਾ ਬਾਬਾ ਨਾਨਕ
8:45 am ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਰਾਜਾਸਾਂਸੀ ਪਹੁੰਚੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀ.ਪੀ. ਬਦਨੌਰ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸਮੇਤ ਹੋਰਾਂ ਵੱਲੋਂ ਕੀਤਾ ਗਿਆ ਸਵਾਗਤ
8:25 am ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਵੀ ਪਹੁੰਚੇ ਡੇਰਾ ਬਾਬਾ ਨਾਨਕ
8:15 am ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਨ ਕਰਨ ਸੁਲਤਾਨਪੁਰ ਲੋਧੀ ਪਹੁੰਚੀ ਸੰਗਤ
8:10 am ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਏ ਗਏ ਭੋਗ
ਪ੍ਰਧਾਨਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦੇ ਰਸਤਿਓਂ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਜਾਣ ਵਾਲੇ 500 ਤੋਂ ਜ਼ਿਆਦਾ ਭਾਰਤੀ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਕੁਝ ਹੀ ਦੇਰ ‘ਚ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਕਰਤਾਰਪੁਰ ਸਾਹਿਬ ਤੱਕ ਜਾਣ ਵਾਲੇ ਲਾਂਘੇ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸ਼ਨੀਵਾਰ ਯਾਨੀ ਅੱਜ ਖੋਲ੍ਹਿਆ ਜਾ ਰਿਹਾ ਹੈ। ਪ੍ਰਧਾਨਮੰਤਰੀ ਮੋਦੀ ਇਸ ਮੌਕੇ ‘ਤੇ ਯਾਤਰੀ ਟਰਮੀਨਲ ਭਵਨ ਦਾ ਵੀ ਉਦਘਾਟਨ ਕਰਨਗੇ।
ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਾਲੇ ਪਾਸਿਉਂ ਕਰਤਾਰਪੁਰ ਕਾਰੀਡੋਰ ਦਾ ਉਦਘਾਟਨ ਕਰਨਗੇ। ਉੱਥੇ ਹੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਵੀ ਕਾਰੀਡੋਰ ਦਾ ਉਦਘਾਟਨ ਕੀਤਾ ਜਾਵੇਗਾ।
ਮੋਦੀ ਸੁਲਤਾਨਪੁਰ ਲੋਧੀ ‘ਚ ਬੇਰ ਸਾਹਿਬ ਗੁਰਦੁਆਰੇ ਵਿਖੇ ਟੇਕਣਗੇ ਮੱਥਾ
ਸ਼ਰਧਾਲੂ 4 . 5 ਕਿਲੋਮੀਟਰ ਲੰਬੀ ਸੜ੍ਹਕ ਤੋਂ ਜਾਣ ਲਈ ਇੱਥੋਂ ਮਨਜ਼ੂਰੀ ਪ੍ਰਾਪਤ ਕਰਨਗੇ, ਜੋ ਭਾਰਤ ਦੇ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨਾਲ ਜੋੜਦੀ ਹੈ। ਪ੍ਰਧਾਨਮੰਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਦਘਾਟਨ ਸਮਾਗਮ ਤੋਂ ਪਹਿਲਾਂ ਮੋਦੀ ਸੁਲਤਾਨਪੁਰ ਲੋਧੀ ਵਿੱਚ ਬੇਰ ਸਾਹਿਬ ਗੁਰਦੁਆਰੇ ਮੱਥਾ ਟੇਕਣਗੇ।
ਲਾਂਘੇ ਦੇ ਮਹੱਤਵਪੂਰਣ ਨਿਯਮਾਂ ਦੀ ਜਾਣਕਾਰੀ:
-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਲਾਂਘਾ ਪੂਰੇ ਸਾਲ ਖੁੱਲ੍ਹਾ ਰਹੇਗਾ। ਹਰ ਰੋਜ਼ ਲਗਭਗ 5000 ਸ਼ਰਧਾਲੂ ਦਰਸ਼ਨ ਕਰਨ ਜਾ ਸਕਣਗੇ। ਇਸ ਦੇ ਲਈ ਵੀਜੇ ਦੀ ਲੋੜ ਨਹੀਂ ਹੈ ਪਰ ਪਾਸਪੋਰਟ ਜ਼ਰੂਰੀ ਹੋਵੇਗਾ
-ਖਾਸ ਸ਼ਰਤ ਇਹ ਹੈ ਕਿ ਜੇਕਰ ਸ਼ਰਧਾਲੂ ਲਾਂਘੇ ਤੋਂ ਗਏ ਤਾਂ ਫਿਰ ਕਰਤਾਰਪੁਰ ਸਾਹਿਬ ਤੋਂ ਅੱਗੇ ਨਹੀਂ ਜਾ ਸਕਣਗੇ
-ਹਰ ਯਾਤਰੀ ਨੂੰ 20 ਡਾਲਰ ਯਾਨੀ 1400 ਰੁਪਏ ਦੀ ਫੀਸ ਦੇਣੀ ਹੋਵੇਗੀ। ਉੱਥੇ ਹੀ ਰਜਿਸਟਰੇਸ਼ਨ ਪੱਤਰ ਵਿੱਚ ਮੰਗੀਆਂ ਗਈਆਂ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਵਾਉਣੀਆਂ ਹੋਣਗੀਆਂ।
-ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਉਸੇ ਹੀ ਦਿਨ ਸ਼ਾਮ ਤੱਕ ਵਾਪਸ ਮੁੜਨਾ ਹੋਵੇਗਾ
-ਯਾਤਰੀ ਆਪਣੇ ਨਾਲ 7 ਕਿੱਲੋ ਤੋਂ ਜ਼ਿਆਦਾ ਭਾਰ ਦਾ ਸਾਮਾਨ ਨਹੀਂ ਲੈ ਕੇ ਜਾ ਸਕਦੇ
-10 ਬੱਸਾਂ, 250 ਕਾਰਾਂ ਤੇ 250 ਦੋਪਹੀਆ ਵਾਹਨਾਂ ਲਈ ਵੱਡੀ ਪਾਰਕਿੰਗ ਬਣੀ ਹੈ
-ਯਾਤਰਾ ਦੌਰਾਨ 11,000 ਰੁਪਏ ਤੋਂ ਜ਼ਿਆਦਾ ਦੀ ਭਾਰਤੀ ਕਰੰਸੀ ਵੀ ਆਪਣੇ ਕੋਲ ਨਹੀਂ ਰੱਖ ਸਕਦੇ ਹਨ
-ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ‘ਚ ਰੁਕਣ ਨਹੀਂ ਦਿੱਤਾ ਜਾਵੇਗਾ
-ਕਰਤਾਰਪੁਰ ਲਾਂਘੇ ‘ਤੇ ਇੰਟੀਗਰੇਟਿਡ ਚੈੱਕ ਪੋਸਟ ਵਿੱਚ ਭਾਰਤ ਵੱਲ 300 ਫੁੱਟ ਉੱਚਾ ਤਰੰਗਾ ਝੰਡਾ ਲੱਗਿਆ ਹੈ, ਜੋ 5 ਕਿ.ਮੀ. ਦੂਰ ਤੱਕ ਵਿਖਾਈ ਦੇਵੇਗਾ
-15 ਏਕੜ ਜ਼ਮੀਨ ‘ਤੇ ਪੈਸੇਂਜਰ ਟਰਮਿਨਲ ਕੰਪਲੈਕਸ ਬਣਾਇਆ ਗਿਆ ਹੈ। 16000 ਵਰਗਮੀਟਰ ‘ਚ ਦੀ ਮੁੱਖ ਇਮਾਰਤ ਹਵਾਈ ਅੱਡੇ ਦੀ ਤਰ੍ਹਾਂ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ।
-ਭਾਰਤ ਤੋਂ ਇਥੋਂ ਹਰ ਰੋਜ ਲੰਘਣ ਵਾਲੇ ਲਗਭਗ 5,000 ਯਾਤਰੀਆਂ ਲਈ ਸਾਰੀਆਂ ਸਾਰਵਜਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ
-ਯਾਤਰਾ ਦੀ ਸਹੂਲਤ ਲਈ 54 ਪ੍ਰਵਾਸੀ ਕਾਊਂਟਰ ਹੋਣਗੇ