ਨਵੀਂ ਦਿੱਲੀ: ਬੀਐਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਵਿੱਚ ਜਲ ਸਰੋਤ ਮੰਤਰੀ ਰਮੇਸ਼ ਜਰਕੀਹੋਲੀ ਨੇ ਅਸਤੀਫਾ ਦੇ ਦਿੱਤਾ ਹੈ। ਦਰਅਸਲ ਉਸ ਉੱਤੇ ਨੌਕਰੀ ਦੇ ਬਦਲੇ ਕਿਸੇ ਅਣਜਾਣ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲੱਗੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਇਕ ਵੀਡੀਓ ਕਲਿੱਪ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਸ ਨੇ ਅਸਤੀਫਾ ਦੇ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਆਪਣੇ ਅਸਤੀਫ਼ੇ ਪੱਤਰ ਵਿੱਚ, ਜ਼ਾਰਕੀਹੋਲੀ ਨੇ ਦਾਅਵਾ ਕੀਤਾ ਕਿ ਉਸਦੇ ਖਿਲਾਫ ਲਗਾਏ ਗਏ ਇਲਜ਼ਾਮ ਸੱਚ ਤੋਂ ਕੋਹਾਂ ਦੂਰ ਹਨ, ਪਰ ਉਸਨੇ ਨੈਤਿਕ ਫਰਜ ਸਮਝਦਿਆਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਲਿਖਿਆ ਕਿ, ‘ਮੇਰੇ ਉੱਤੇ ਲੱਗੇ ਦੋਸ਼ ਸੱਚ ਤੋਂ ਕੋਹਾਂ ਦੂਰ ਹਨ। ਇਕ ਸਪੱਸ਼ਟ ਜਾਂਚ ਦੀ ਲੋੜ ਹੈ। ਮੈਂ ਨਿਰਦੋਸ਼ ਸਾਬਤ ਹੋ ਕੇ ਬਾਹਰ ਆਵਾਂਗਾ ਅਤੇ ਮੈਨੂੰ ਇਸ ‘ਤੇ ਭਰੋਸਾ ਹੈ।. ਮੈਂ ਨੈਤਿਕ ਅਧਾਰ ‘ਤੇ ਅਸਤੀਫਾ ਦੇ ਰਿਹਾ ਹਾਂ ਅਤੇ ਮੈਂ ਤੁਹਾਨੂੰ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ।”