ਹਿਜਾਬ ਵਿਵਾਦ ‘ਚ ਅਲਕਾਇਦਾ ਦੀ ਐਂਟਰੀ, ‘ਅੱਲ੍ਹਾਹੂ ਅਕਬਰ’ ਦਾ ਨਾਅਰਾ ਲਾਉਣ ਵਾਲੀਆਂ ਕੁੜੀਆਂ ਦੀ ਕੀਤੀ ਤਾਰੀਫ਼

TeamGlobalPunjab
3 Min Read

ਬੈਂਗਲੁਰੂ- ਕਰਨਾਟਕ ਹਿਜਾਬ ਵਿਵਾਦ ਵਿੱਚ ਹੁਣ ਅਲਕਾਇਦਾ ਆ ਗਈ ਹੈ। ਅੱਤਵਾਦੀ ਸੰਗਠਨ ਦੇ ਨੇਤਾ ਅਯਮਨ ਅਲ ਜਵਾਹਿਰੀ ਨੇ ਭਾਰਤੀ ਮੁਸਲਮਾਨਾਂ ਨੂੰ ਹਿਜਾਬ ‘ਤੇ ਪਾਬੰਦੀ ਦੇ ਖਿਲਾਫ਼ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦੇ ਹੋਏ ਇਸ ਨੂੰ ਪਰੇਸ਼ਾਨੀ ਦੱਸਿਆ ਹੈ। ਜਵਾਹਿਰੀ ਨੇ ਕਰਨਾਟਕ ਦੀ ਵਿਦਿਆਰਥਣ ਮੁਸਕਾਨ ਖਾਨ ਦੀ ਤਾਰੀਫ਼ ਕਰਦੇ ਹੋਏ 9 ਮਿੰਟ ਦਾ ਵੀਡੀਓ ਜਾਰੀ ਕੀਤਾ, ਜਿਸ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਉਂਣ ਵਾਲੀ ਭੀੜ ਦੇ ਸਾਹਮਣੇ ‘ਅੱਲ੍ਹਾਹੂ ਅਕਬਰ’ ਦੇ ਨਾਹਰੇ ਲਾਏ।

ਅਲਕਾਇਦਾ ਦੇ ਮੁਖੀ ਅਯਮਨ ਅਲ ਜਵਾਹਿਰੀ ਨੇ ਮੁਸਕਾਨ ਦੀ ਤਾਰੀਫ ‘ਚ ਕਵਿਤਾ ਵੀ ਪੜ੍ਹੀ ਹੈ। ਜਵਾਹਿਰੀ ਦਾ ਇਹ ਵੀਡੀਓ ਅਲ ਕਾਇਦਾ ਦੇ ਅਧਿਕਾਰਤ ਸ਼ਬਾਬ ਮੀਡੀਆ ਦੁਆਰਾ ਜਾਰੀ ਕੀਤਾ ਗਿਆ ਹੈ ਅਤੇ ਸਾਈਟ ਇੰਟੈਲੀਜੈਂਸ ਗਰੁੱਪ ਨੇ ਇਸਦੀ ਪੁਸ਼ਟੀ ਕੀਤੀ ਹੈ। ਓਸਾਮਾ ਬਿਨ ਲਾਦੇਨ ਤੋਂ ਬਾਅਦ ਅਲਕਾਇਦਾ ਦੇ ਨੇਤਾ ਬਣੇ ਜਵਾਹਿਰੀ ਨੇ ਕਰਨਾਟਕ ਦੀ ਕਾਲਜ ਵਿਦਿਆਰਥਣ ਮੁਸਕਾਨ ਖਾਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਵੀਡੀਓ ਦੇ ਟਾਈਟਲ ਅਤੇ ਪੋਸਟਰ ਵਿੱਚ ਲਿਖਿਆ ਹੈ- ਭਾਰਤ ਦੀ ਨੋਬਲ ਵੂਮੈਨ।

ਵੀਡੀਓ ‘ਚ ਜਵਾਹਿਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਮੁਸਕਾਨ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ। ਉਸ ਨੇ ਅੱਗੇ ਕਿਹਾ, ‘ਇਸ ਭੈਣ ਨੇ ਤਕਬੀਰ ਦੀ ਆਵਾਜ਼ ਬੁਲੰਦ ਕਰਕੇ ਮੇਰਾ ਦਿਲ ਜਿੱਤ ਲਿਆ। ਇਸੇ ਲਈ ਮੈਂ ਉਸ ਦੀ ਉਸਤਤ ਵਿੱਚ ਕਵਿਤਾ ਪੜ੍ਹ ਰਿਹਾ ਹਾਂ। ਕਵਿਤਾ ਪੜ੍ਹਨ ਤੋਂ ਬਾਅਦ ਜਵਾਹਿਰੀ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਉਨ੍ਹਾਂ ਦੇਸ਼ਾਂ ‘ਤੇ ਹਮਲਾ ਕੀਤਾ ਜਿਨ੍ਹਾਂ ਨੇ ਹਿਜਾਬ ‘ਤੇ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਨੂੰ ਪੱਛਮੀ ਦੇਸ਼ਾਂ ਦਾ ਸਹਿਯੋਗੀ ਕਰਾਰ ਦਿੱਤਾ।

ਪਿਛਲੇ ਸਾਲ ਨਵੰਬਰ ਤੋਂ ਬਾਅਦ ਜਵਾਹਿਰੀ ਦਾ ਇਹ ਪਹਿਲਾ ਵੀਡੀਓ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ‘ਚ ਕਰਨਾਟਕ ‘ਚ ਹਿਜਾਬ ਵਿਵਾਦ ਸ਼ੁਰੂ ਹੋਇਆ ਸੀ। ਉਡੁਪੀ ਦੇ ਇੱਕ ਸਰਕਾਰੀ ਸਕੂਲ ਵਿੱਚ ਕੁਝ ਵਿਦਿਆਰਥਣਾਂ ਨੂੰ ਹਿਜਾਬ ਪਾ ਕੇ ਕਲਾਸ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਹਿਜਾਬ ਦੇ ਵਿਰੋਧ ‘ਚ ਕੁਝ ਵਿਦਿਆਰਥੀ ਭਗਵੇਂ ਸ਼ਾਲ ਪਹਿਨ ਕੇ ਕਾਲਜ ‘ਚ ਪਹੁੰਚੇ। ਬਾਅਦ ਵਿੱਚ ਇਹ ਮਾਮਲਾ ਕਰਨਾਟਕ ਹਾਈ ਕੋਰਟ ਵਿੱਚ ਪਹੁੰਚ ਗਿਆ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹਿਜਾਬ ਇਸਲਾਮ ਦਾ ਅਨਿੱਖੜਵਾਂ ਅੰਗ ਨਹੀਂ ਹੈ ਅਤੇ ਇਸ ਲਈ ਰਾਜ ਸਰਕਾਰ ਨੂੰ ਸਕੂਲਾਂ ਵਿੱਚ ਇਸ ਨੂੰ ਵਰਦੀ ਦਾ ਹਿੱਸਾ ਬਣਾਉਣ ਦਾ ਹੁਕਮ ਨਹੀਂ ਦਿੱਤਾ ਜਾ ਸਕਦਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment