ਕਰਨਾਲ/ਚੰਡੀਗੜ੍ਹ : ਕਰੀਬ 4 ਦਿਨ ਪਹਿਲਾਂ ਹਰਿਆਣਾ ਦੇ ਬਸਤਾੜਾ ਲਾਠੀਚਾਰਜ ਮਾਮਲੇ ਵਿੱਚ ਆਪਣੇ ਵਿਵਾਦਤ ਹੁਕਮਾਂ ਕਾਰਨ ਸੁਰਖੀਆਂ ਵਿੱਚ ਆਏ ਕਰਨਾਲ ਦੇ ਐਸਡੀਐਮ ਆਯੂਸ਼ ਸਿਨਹਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਤਬਾਦਲੇ ਤੋਂ ਬਾਅਦ ਆਯੂਸ਼ ਸਿਨਹਾ ਨੂੰ ਹਰਿਆਣਾ ਦੇ ਸਿਟੀਜਨ ਰਿਸੋਰਸ ਇਨਫਾਰਮੇਸ਼ਨ ਵਿਭਾਗ ਵਿੱਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਦੀ ਜਗ੍ਹਾ ‘ਤੇ ਕਿਸੇ ਨੂੰ ਨਹੀਂ ਭੇਜਿਆ ਗਿਆ ਹੈ।
ਆਯੂਸ਼ ਸਿਨਹਾ ਦਾ ਵਿਵਾਦਤ ਹੁਕਮਾਂ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਪੁਲਿਸ ਟੀਮ ਨੂੰ ਕਹਿ ਰਹੇ ਸਨ, ‘ਜਿਹੜਾ ਵੀ ਸੁਰੱਖਿਆ ਲਾਈਨ ਤੋੜਦਾ ਹੈ, ਉਸ ਦਾ ਸਿਰ ਭੰਨ ਦੇਣਾ ਹੈ …।’ ਇਸ ਵੀਡੀਓ ਦੇ ਫੈਲਣ ਤੋਂ ਬਾਅਦ ਐਸਡੀਐਮ ਦੀ ਲਗਾਤਾਰ ਆਲੋਚਨਾ ਹੋ ਰਹੀ ਸੀ।