ਜਦੋਂ ਕਰੀਨਾ ਕਪੂਰ ਨੇ ਸਲਮਾਨ ਖਾਨ ਨੂੰ ਕਿਹਾ ਬੇਕਾਰ ਐਕਟਰ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਐਕਟਿੰਗ ਦੀ ਸ਼ਾਇਦ ਹੀ ਕੋਈ ਬੁਰਾਈ ਕਰ ਸਕਦਾ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਕਰੀਨਾ ਕਪੂਰ ਖਾਨ ਨੇ ਸਲਮਾਨ ਖਾਨ ਦੇ ਮੂੰਹ ‘ਤੇ ਉਨ੍ਹਾਂ ਦੀ ਐਕਟਿੰਗ ਦੀ ਨਾਂ ਸਿਰਫ ਬੁਰਾਈ ਕੀਤੀ ਸੀ, ਸਗੋਂ ਉਨ੍ਹਾਂ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਐਕਟਿੰਗ ਵਿੱਚ ਕੀ ਕਮੀ ਹੈ।

ਫਿਲਮ ਬਜਰੰਗੀ ਭਾਈਜਾਨ ਵਿੱਚ ਸਲਮਾਨ ਖਾਨ ਦੇ ਨਾਲ ਕੰਮ ਕਰ ਚੁੱਕੀ ਕਰੀਨਾ ਕਪੂਰ ਖਾਨ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਇੱਕ ਅਦਾਕਾਰ ਵਜੋਂ ਸਲਮਾਨ ਖਾਨ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ। ਕਰੀਨਾ ਕਪੂਰ ਖਾਨ ਨੇ ਇੰਟਰਵਿਊ ਦੌਰਾਨ ਕਿਹਾ, ‘ਮੈਂ ਬਿਲਕੁਲ ਵੀ ਸਲਮਾਨ ਖਾਨ ਦੀ ਫੈਨ ਨਹੀਂ ਹਾਂ। ਮੈਨੂੰ ਉਹ ਪਸੰਦ ਨਹੀਂ, ਉਹ ਬਹੁਤ ਹੀ ਖ਼ਰਾਬ ਐਕਟਰ ਹਨ।’

ਕਰੀਨਾ ਕਪੂਰ ਖਾਨ ਨੇ ਇਸ ਇੰਟਰਵਿਊ ਵਿੱਚ ਕਿਹਾ, ‘ਮੈਂ ਉਨ੍ਹਾਂ ਨੂੰ ਦੱਸ ਚੁੱਕੀ ਹਾਂ ਕਿ ਉਹ ਬਹੁਤ ਜ਼ਿਆਦਾ ਓਵਰ ਐਕਟਿੰਗ ਕਰਦੇ ਹਨ। ਤਿੰਨਾਂ ਖਾਨ ਵਿੱਚੋਂ ਜੇਕਰ ਕਿਸੇ ਇੱਕ ਦਾ ਜ਼ਿਕਰ ਕਰਨਾ ਹੋਵੇ ਤਾਂ ਮੈਂ ਸ਼ਾਹਰੁਖ ਖਾਨ ਦੀ ਬਹੁਤ ਵੱਡੀ ਫੈਨ ਹਾਂ। ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਹਨ। ਉਨ੍ਹਾਂ ਬਾਰੇ ਪਲੀਜ਼ ਮੇਰੇ ਤੋਂ ਕੁੱਝ ਨਾਂ ਪੁੱਛੋ ਕਿਉਂਕਿ ਇੱਕ ਵਾਰ ਮੈਂ ਉਨ੍ਹਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੰਦੀ ਹਾਂ ਤਾਂ ਫਿਰ ਮੈਂ ਘੰਟਿਆਂ ਤੱਕ ਬੋਲ ਸਕਦੀ ਹਾਂ।’

ਕਰੀਨਾ ਕਪੂਰ ਖਾਨ ਨੇ ਦੱਸਿਆ ਕਿ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ 2 ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਉਹ ਇੱਕ ਐਕਟਰ ਵਜੋਂ ਬਹੁਤ ਜ਼ਿਆਦਾ ਪਸੰਦ ਕਰਦੀ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment