ਨਿਊਜ਼ ਡੈਸਕ: ਗੋਆ ਸਰਕਾਰ ਨੇ ਕਰਨ ਜੌਹਰ ਦੇ ਖ਼ਿਲਾਫ਼ ਵੱਡਾ ਫੈਸਲਾ ਲਿਆ ਹੈ। ਗੋਆ ਸਰਕਾਰ ਨੇ ਕਰਨ ਜੌਹਰ ਨੂੰ ਇੱਕ ਮਾਮਲੇ ਵਿੱਚ ਮੁਆਫੀ ਮੰਗਣ ਅਤੇ ਉਹਨਾਂ ਦੀ ਕੰਪਨੀ ਨੂੰ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਕਰਨ ਜੌਹਰ ਵਲੋਂ ਹਾਲ ਹੀ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਗੋਆ ਦੇ ਇੱਕ ਪਿੰਡ ਵਿੱਚ ਗੰਦਗ਼ੀ ਫੈਲਾਉਣ ‘ਤੇ ਲਗਾਇਆ ਹੈ।
ਦਰਅਸਲ ਨੌਰਥ ਗੋਆ ‘ਚ ਨੇਰੂਲ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਸੀ। ਇਸ ਵੀਡਿਓ ‘ਚ ਵਿਅਕਤੀ ਨੇ ਕੁੜੇ ਦੇ ਢੇਰ ਨੂੰ ਦਿਖਾਇਆ ਸੀ। ਜੋ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਟੀਮ ਵਲੋਂ ਪਾਇਆ ਗਿਆ ਸੀ।
This is what @karanjohar’s Dharma productions has reduced the beautiful village of Nerul in my home state, Goa after his unit packed up, a stinking mound of garbage! @DrPramodPSawant please press for damages. pic.twitter.com/DAb1qC15li
— Shefali Vaidya. (@ShefVaidya) October 27, 2020