ਚੱਲਦੇ ਸ਼ੋਅ ‘ਚ Karan Aujla ਦੇ ਮੂੰਹ ‘ਤੇ ਮਾਰੀ ਜੁੱਤੀ, ਗੁੱਸੇ ‘ਚ ਆਏ ਗਾਇਕ ਨੇ ਵੀ ਕੱਢੀਆਂ ਠੋਕਵੀਆਂ ਗਾਲ੍ਹਾਂ, ਦੇਖੋ Video

Global Team
2 Min Read

ਲੰਡਨ :  ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ‘ਤੇ ਉਨ੍ਹਾਂ ਦੇ ਲਾਈਵ ਸ਼ੋਅ ਦੌਰਾਨ ਹਮਲਾ ਹੋਇਆ ਹੈ। ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂ.ਕੇ ਟੂਰ ‘ਤੇ ਹਨ। ਲੰਡਨ ‘ਚ ਉਨ੍ਹਾਂ ਦਾ ਕੰਸਰਟ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਸ ‘ਤੇ ਜੁੱਤੀ ਸੁੱਟ ਦਿੱਤੀ। ਜੁੱਤੀ ਸਿੱਧੀ ਗਾਇਕ ਦੇ ਚਿਹਰੇ ‘ਤੇ ਲੱਗੀ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।

ਕਰਨ ਔਜਲਾ ਨੇ ਸਟੇਜ ਤੋਂ ਹੀ ਜੁੱਤੀ ਸੁੱਟਣ ਵਾਲੇ ਨੂੰ ਸਟੇਜ ‘ਤੇ ਆਉਣ ਦੀ ਚੁਣੌਤੀ ਵੀ ਦਿੱਤੀ। ਅੰਤ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਸ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਗੱਲ ਕਰੋ। ਇਸ ਦੌਰਾਨ ਸੁਰੱਖਿਆ ਗਾਰਡ ਬੂਟ ਸੁੱਟਣ ਵਾਲੇ ਨੂੰ ਫੜ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਕਰਨ ਔਜਲਾ ਨੇ ਸਟੇਜ ਤੋਂ ਸਭ ਤੋਂ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਕਿਹਾ- ਠਹਿਰੋ… ਇਹ ਕੌਣ ਸੀ, ਮੈਂ ਤੁਹਾਨੂੰ ਸਟੇਜ ‘ਤੇ ਆਉਣ ਲਈ ਕਹਿ ਰਿਹਾ ਹਾਂ। ਤੁਸੀਂ ਅਜਿਹਾ ਕਿਉਂ ਕੀਤਾ? ਅਜਿਹਾ ਨਾ ਕਰੋ, ਇੱਜ਼ਤ ਦਿਓ।

ਕਰਨ ਵਰਲਡ ਟੂਰ ‘ਤੇ ਹਨ

ਕਰਨ ਔਜਲਾ ਇਨ੍ਹੀਂ ਦਿਨੀਂ ਵਰਲਡ ਟੂਰ ‘ਤੇ ਹਨ। ਉਹ ਕੁਝ ਦਿਨਾਂ ਤੋਂ ਯੂਕੇ ਵਿੱਚ ਹੈ ਅਤੇ ਲਾਈਵ ਕੰਸਰਟ ਕਰ ਰਿਹਾ ਹੈ। ਲੰਡਨ ਅਤੇ ਬਰਮਿੰਘਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ‘ਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਵੀ ਸ਼ੋਅ ਕਰਨ ਵਾਲੇ ਹਨ। ਉਹ ਇਸ ਸਾਲ ਦੇ ਅੰਤ ਵਿੱਚ ਦਿੱਲੀ ਵਿੱਚ ਦੋ ਸ਼ੋਅ ਵੀ ਕਰਨ ਜਾ ਰਹੇ ਹਨ।

 

 

 

 

Share This Article
Leave a Comment