ਕੰਗਨਾ ਰਣੌਤ ਨੇ ਹੁਣ ਪੰਜਾਬੀ ਨੌਜਵਾਨਾਂ ‘ਤੇ ਕੀਤੀ ਟਿੱਪਣੀ!

Global Team
2 Min Read

ਮੰਡੀ: ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਸੰਸਦ ਕੰਗਨਾ ਰਣੌਤ ਹਰ ਰੋਜ਼ ਕੋਈ ਨਾਂ ਕੋਈ  ਵਿਵਾਦਤ ਬਿਆਨ ਦਿੰਦੀ ਹੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਕੰਗਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਤੋਂ ਭਾਜਪਾ ਨੇ ਨਾ ਸਿਰਫ ਦੂਰੀ ਬਣਾ ਲਈ ਸੀ, ਸਗੋਂ ਚੋਟੀ ਦੀ ਲੀਡਰਸ਼ਿਪ ਨੇ ਉਸ ਨੂੰ ਆਪਣਾ ਬਿਆਨ ਸੋਚ-ਸਮਝ ਕੇ ਦੇਣ ਲਈ ਕਿਹਾ ਸੀ ਪਰ ਇਸ ਤੋਂ ਬਾਅਦ ਵੀ ਕੰਗਨਾ ਰਣੌਤ ਬਿਆਨ ਦੇ ਰਹੀ ਹੈ ਤੇ ਬੀਤੇ ਦਿਨੀਂ ਗਾਂਧੀ ਜਯੰਤੀ ‘ਤੇ ਕੀਤੀ ਪੋਸਟ ਨੂੰ ਲੈ ਕੇ ਹਰ ਕੋਈ ਉਸ ਤੋਂ ਨਿਰਾਸ਼ ਹੈ।

ਅੱਜ ਮੁੜ  ਕੰਗਨਾ ਨੇ ਬਗੈਰ ਨਾਮ ਲਏ ਪੰਜਾਬ ਨੂੰ ਨਿਸ਼ਾਨੇ ‘ਤੇ ਲਿਆ। ਕੰਗਨਾ ਨੇ ਆਪਣੇ ਬਿਆਨ ‘ਚ ਕਿਹਾ, ਹਿਮਾਚਲ ‘ਚ ਚਿੱਟੇ ਦੀ ਸਪਲਾਈ ਲਈ ਗੁਆਂਢੀ ਸੂਬਾ ਜ਼ਿੰਮੇਵਾਰ ਹੈ। ਗੁਆਂਢੀ ਰਾਜਾਂ ਤੋਂ ਨਸ਼ੇ ‘ਚ ਧੁੱਤ ਲੋਕ ਸਾਈਕਲਾਂ ‘ਤੇ ਹਿਮਾਚਲ ਆਉਂਦੇ ਹਨ ਅਤੇ ਇੱਥੇ ਤਬਾਹੀ ਮਚਾਉਂਦੇ ਹਨ। ਹਾਲਾਂਕਿ ਕੰਗਨਾ ਨੇ ਸਿੱਧੇ ਤੌਰ ‘ਤੇ ਪੰਜਾਬ ਦਾ ਨਾਂ ਨਹੀਂ ਲਿਆ ਪਰ ਉਸ ਨੇ ਪੰਜਾਬ ਨੂੰ ਗੁਆਂਢੀ ਸੂਬਾ ਕਹਿ ਕੇ ਚੁਟਕੀ ਲਈ।

ਗਾਂਧੀ ਜਯੰਤੀ ਦੇ ਮੌਕੇ ਕੰਗਨਾ ਰਣੌਤ ਨੇ ਇਹ ਬਿਆਨ ਸਰਕਾਘਾਟ ਵਿਧਾਨ ਸਭਾ ਹਲਕੇ ਦੀ ਸੁਲਪੁਰ ਜਬੋਥ ਪੰਚਾਇਤ ‘ਚ ਆਯੋਜਿਤ ਪ੍ਰੋਗਰਾਮ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਕੰਗਨਾ ਰਣੌਤ ਨੇ ਪੰਜਾਬ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਪੰਜਾਬ ਦਾ ਨਾਮ ਲਏ ਬਿਨਾਂ ਹਿਮਾਚਲ ਵਿੱਚ ਚਿੱਟੇ ਦੀ ਸਪਲਾਈ ਲਈ ਗੁਆਂਢੀ ਰਾਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕੰਗਨਾ ਰਣੌਤ ਨੇ ਕਿਹਾ, “ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲਾ ਚਿੱਟਾ ਕਿੱਥੋਂ ਆਉਂਦਾ ਹੈ? ਗੁਆਂਢੀ ਰਾਜ ਤੋਂ ਆਉਣ ਵਾਲੇ ਚਿੱਟੇ ਨੇ ਹਿਮਾਚਲ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਚਿੱਟਾ ਵੇਚ ਕੇ ਹਿੰਸਾ ਨਾਲ ਰਹਿਣਾ, ਇਹੀ ਕੰਮ ਗੁਆਂਢੀ ਸੂਬੇ ਦੇ ਲੋਕ ਕਰ ਰਹੇ ਹਨ।” ਲੋਕਾਂ ਦਾ ਸੁਭਾਅ ਹੈ ਕਿ ਬਾਈਕ ‘ਤੇ ਹਿਮਾਚਲ ਪ੍ਰਦੇਸ਼ ਆਉਣਾ ਨਸ਼ਾ ਅਤੇ ਸ਼ਰਾਬ ਪੀ ਕੇ ਬਹੁਤ ਰੌਲਾ ਪਾਉਣਾ, ਜਿਸ ਨਾਲ ਇੱਥੋਂ ਦਾ ਸ਼ਾਂਤਮਈ ਮਾਹੌਲ ਖਰਾਬ ਹੁੰਦਾ ਹੈ।”

Share This Article
Leave a Comment