ਖੇਤੀ ਕਾਨੂੰਨ ਵਾਲੇ ਬਿਆਨ ‘ਤੇ ਕੰਗਨਾ ਨੂੰ BJP ਤੋਂ ਪਈ ਝਾੜ? ਵੀਡੀਓ ਜਾਰੀ ਕਰ ਮੰਗਣ ਲੱਗੀ ਮੁਆਫੀ

Global Team
3 Min Read

ਨਵੀਂ ਦਿੱਲੀ: ਕੰਗਨਾ ਰਣੌਤ ਨੇ 3 ਖੇਤੀ ਕਾਨੂੰਨ ਨੂੰ ਮੁੜ ਲਾਗੂ ਕਰਨ ਵਾਲੇ ਆਪਣੇ ਬਿਆਨ ’ਤੇ ਵੀਡੀ ਓ ਜਾਰੀ ਕਰ ਕੇ ਹੀ ਯੂ-ਟਰਨ ਲੈ ਲਿਆ ਹੈ। ਇਸ ਤੋਂ ਪਹਿਲਾਂ ਬੀਜੇਪੀ ਨੇ ਕੰਗਨਾ ਦੇ ਬਿਆਨ ਨੂੰ ਨਿੱਜੀ ਦੱਸਿਆ । ਭਾਜਪਾ ਨੇ ਕਿਹਾ ਕਿ ਅਭਿਨੇਤਰੀ-ਰਾਜਨੇਤਾ ਨੂੰ ਪਾਰਟੀ ਦੀ ਤਰਫੋਂ ਅਜਿਹਾ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ। ਪਰ ਲਗਾਤਾਰ ਵਿਰੋਧੀਆਂ ਦੇ ਹਮਲੇ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਵੀਡੀਓ ਪਾਕੇ 3 ਖੇਤੀ ਕਾਨੂੰਨ ਮੁੜ ਤੋਂ ਲਾਗੂ ਕਰਨ ਵਾਲੇ ਬਿਆਨ ਵਾਪਿਸ ਲੈ ਲਿਆ ਹੈ ਅਤੇ ਇਸ ’ਤੇ ਖੇਦ ਜਤਾਇਆ ਹੈ।

ਕੰਗਨਾ ਨੇ ਕਿਹਾ, “ਮੀਡੀਆ ਨੇ ਮੇਰੇ ਕੋਲੋ ਬੀਤੇ ਦਿਨੀ 3 ਖੇਤੀ ਕਾਨੂੰਨ ਨੂੰ ਲੈਕੇ ਸਵਾਲ ਪੁੱਛੇ ਸਨ, ਮੈਂ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨੂੰ ਮੁੜ ਤੋਂ 3 ਖੇਤੀ ਕਾਨੂੰਨ ਲਾਗੂ ਕਰਵਾਉਣ ਲਈ ਅਪੀਲ ਕਰਨੀ ਚਾਹੀਦੀ ਹੈ। ਮੇਰੀ ਇਸ ਗੱਲ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਜਦੋਂ ਤਿੰਨ ਖੇਤੀ ਕਾਨੂੰਨ ਬਣੇ ਸਨ ਅਸੀਂ ਸਾਰਿਆਂ ਨੇ ਇਸ ਦੀ ਹਮਾਇਤ ਕੀਤੀ ਸੀ। ਪਰ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਹਲੀਮੀ ਨਾਲ ਸਾਡੇ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈ ਲਏ ਸਨ। ਇਹ ਸਾਡੇ ਸਾਰੇ ਕਾਰਜਕਰਤਾਵਾਂ ਦਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਸ਼ਬਦਾਂ ਦਾ ਮਾਣ ਰੱਖੀਏ। ਮੈਨੂੰ ਹੁਣ ਇਹ ਗੱਲ ਧਿਆਨ ਵਿੱਚ ਰੱਖਣੀ ਹੋਵੇਗੀ ਕਿ ਮੈਂ ਹੁਣ ਸਿਰਫ ਕਲਾਕਾਰ ਨਹੀਂ ਹਾਂ ਬੀਜੇਪੀ ਦੀ ਕਾਰਜਕਰਤਾ ਵੀ ਹਾਂ। ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ ਹਨ ਉਹ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਜੇ ਮੈਂ ਆਪਣੇ ਸ਼ਬਦਾਂ ਨਾਲ ਕਿਸੇ ਨੂੰ ਨਿਰਾਸ਼ ਕੀਤਾ ਹੈ ਤਾਂ ਮੈਨੂੰ ਖੇਦ ਰਹੇਗਾ, ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ।”

ਜ਼ਿਕਰਯੋਗ ਹੈ ਕਿ ਭਾਜਪਾ ਦੇ ਬੁਲਾਰੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਦੁਆਰਾ ਵਾਪਿਸ ਲਏ ਗਏ ਖੇਤੀ ਬਿੱਲਾਂ ‘ਤੇ ਭਾਜਪਾ ਸੰਸਦ ਕੰਗਨਾ ਰਣੌਤ ਦਾ ਬਿਆਨ ਵਾਇਰਲ ਹੋ ਰਿਹਾ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ।ਕੰਗਨਾ ਰਣੌਤ ਭਾਜਪਾ ਦੀ ਤਰਫੋਂ ਅਜਿਹਾ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ, ਅਤੇ ਇਹ ਖੇਤੀ ਬਿੱਲਾਂ ‘ਤੇ ਭਾਜਪਾ ਦੇ ਨਜ਼ਰੀਏ ਨੂੰ ਨਹੀਂ ਦਰਸਾਉਂਦੀ ਹੈ। ਅਸੀਂ ਇਸ ਬਿਆਨ ਦੀ ਨਿੰਦਾ ਕਰਦੇ ਹਾਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment