ਨਵੀਂ ਦਿੱਲੀ: ਸ਼ਿਵਸੇਨਾ ਨਾਲ ਵਿਵਾਦਾਂ ਵਿੱਚ ਘਿਰੀ ਬਾਲੀਵੁਡ ਅਦਾਕਾਰਾ ਕੰਗਨਾ ਰਨੌਤ ਅੱਜ ਮੁੰਬਈ ਪਰਤ ਰਹੀ ਹੈ। ਮੁੰਬਈ ਪਰਤਣ ਤੋਂ ਪਹਿਲਾਂ ਉਹ ਟਵਿੱਟਰ ‘ਤੇ ਐਕਟਿਵ ਹੈ ਅਤੇ ਪਲ-ਪਲ ਦੀ ਜਾਣਕਾਰੀ ਦੇ ਰਹੀ ਹੈ। ਇਸ ਤਹਿਤ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮੁੰਬਈ ਦਰਸ਼ਨ ਲਈ ਮੈਂ ਤਿਆਰ ਹਾਂ ਅਤੇ ਏਅਰਪੋਰਟ ਪਹੁੰਚ ਚੁੱਕੀ ਹਾਂ।
ਉੱਥੇ ਹੀ ਮਹਾਰਾਸ਼ਟਰ ਸਰਕਾਰ ਅਤੇ ਉਨ੍ਹਾਂ ਦੇ ਕੁੱਝ ਗੁੰਡੇ ਮੇਰੀ ਪ੍ਰਾਪਰਟੀ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਤੋੜਨ ਲਈ ਤਿਆਰ ਹਨ। ਮਹਾਰਾਸ਼ਟਰ ਦੇ ਮਾਣ ਲਈ ਖੂਨ ਦੇਣ ਦਾ ਵਚਨ ਕੀਤਾ ਸੀ, ਇਹ ਤਾਂ ਕੁੱਝ ਵੀ ਨਹੀਂ। ਕੰਗਨਾ ਨੇ ਕਿਹਾ ਕਿ ਅਜਿਹਾ ਕਰਕੇ ਤੁਸੀ ਮੇਰੇ ਹੌਸਲੇ ਨੂੰ ਹੋਰ ਵਧਾ ਰਹੇ ਹੋ।
As I am all set for Mumbai Darshan on my way to the airport,Maha government and their goons are at my property all set to illegally break it down, go on! I promised to give blood for Maharashtra pride this is nothing take everything but my spirit will only rise higher and higher. pic.twitter.com/6lE9LoKGjq
— Kangana Ranaut (@KanganaTeam) September 9, 2020
ਕੰਗਨਾ ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਸਰਕਾਰ ‘ਤੇ ਹਮਲਾਵਰ ਰੁਖ਼ ਅਖਤਿਆਰ ਕਰ ਚੁੱਕੀ ਹਨ। ਮੰਡੀ ਸਥਿਤ ਆਪਣੇ ਘਰ ਤੋਂ ਨਿਕਲਣ ਤੋਂ ਪਹਿਲਾਂ ਕੰਗਨਾ ਨੇ ਟਵੀਟ ਕਰਕੇ ਸਾਫ਼ ਕੀਤਾ ਸੀ ਕਿ ਉਹ ਝੁਕੇਗੀ ਨਹੀਂ। ਕੰਗਨਾ ਨੇ ਇਸ ਤੋਂ ਬਾਅਦ ਇੱਕ ਹੋਰ ਟਵੀਟ ਕਰਦੇ ਹੋਏ ਮਹਾਰਾਸ਼ਟਰ ਪੁਲਿਸ ਦੀ ਤੁਲਨਾ ਬਾਬਰ ਨਾਲ ਕੀਤੀ ਸੀ ਅਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਸਨ।
Babur and his army 🙂#deathofdemocracy pic.twitter.com/L5wiUoNqhl
— Kangana Ranaut (@KanganaTeam) September 9, 2020