ਉਮੀਦਵਾਰੀ ਮਿਲਦੇ ਹੀ ਕਮਲਾ ਹੈਰਿਸ ਦੀ ਹੋਈ ਚੜ੍ਹਾਈ

Global Team
3 Min Read

ਵਾਸ਼ਿੰਗਟਨ: ਕਮਲਾ ਹੈਰਿਸ ਦੀ ਲੋਕਪ੍ਰਿਅਤਾ ਉਦੋਂ ਤੋਂ ਵਧਦੀ ਜਾ ਰਹੀ ਹੈ ਜਦੋਂ ਉਹ ਅਮਰੀਕੀ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਹੋਈ ਹੈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈਣ ਦੇ 24 ਘੰਟੇ ਬਾਅਦ ਹੀ ਕਮਲਾ ਹੈਰਿਸ ਨੂੰ ਚੋਣ ਪ੍ਰਚਾਰ ਲਈ 81 ਮਿਲੀਅਨ ਡਾਲਰ ਦਾ ਚੰਦਾ ਮਿਲਿਆ ਹੈ। 24 ਘੰਟਿਆਂ ਦੇ ਅੰਦਰ ਪ੍ਰਾਪਤ ਹੋਈ ਇਸ ਵੱਡੀ ਰਕਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਅਮਰੀਕੀ ਚਾਹੁੰਦੇ ਹਨ ਕਿ ਉਹ ਰਾਸ਼ਟਰਪਤੀ ਬਣੇ।

ਹੈਰਿਸ ਦੀ ਮੁਹਿੰਮ ਦੇ ਬੁਲਾਰੇ ਕੇਵਿਨ ਮੁਨੋਜ਼ ਨੇ ਕਿਹਾ, “ਕਮਲਾ ਹੈਰਿਸ ਦੇ ਪਿੱਛੇ ਇੱਕ ਵਿਸ਼ਾਲ ਜਨਤਕ ਸਮਰਥਨ ਹੈ, ਡੋਨਾਲਡ ਟਰੰਪ ਘਬਰਾਏ ਹੋਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਵੰਡ ਵਾਲਾ ਅਤੇ ਗੈਰ-ਲੋਕਪ੍ਰਿਯ ਏਜੰਡਾ ਅਮਰੀਕੀ ਲੋਕਾਂ ਲਈ ਉਪ ਰਾਸ਼ਟਰਪਤੀ ਦੇ ਰਿਕਾਰਡ ਅਤੇ ਦ੍ਰਿਸ਼ਟੀਕੋਣ ਦੇ ਸਾਹਮਣੇ ਨਹੀਂ ਟਿਕ ਸਕਦਾ।”

ਇਸ ਤੋਂ ਇਲਾਵਾ ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਹੈ, “ਟੀਮ ਹੈਰਿਸ ਨੇ ਆਪਣੇ ਪਹਿਲੇ 24 ਘੰਟਿਆਂ ਵਿੱਚ 81 ਮਿਲੀਅਨ ਡਾਲਰ ਇਕੱਠੇ ਕੀਤੇ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ  ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਪਹਿਲੀ ਵਾਰ ਕਮਲਾ ਹੈਰਿਸ ਨੇ ਲੋਕਾਂ ਦੇ ਸਾਹਮਣੇ ਆ ਕੇ ਭਾਸ਼ਣ ਦਿੱਤਾ ਹੈ। 22 ਜੁਲਾਈ ਨੂੰ, ਕਮਲਾ ਨੇ ਵ੍ਹਾਈਟ ਹਾਊਸ ਵਿਖੇ ਮਹਿਲਾ ਅਤੇ ਪੁਰਸ਼ ਨੈਸ਼ਨਲ ਕਾਲਜੀਏਟ ਐਥਲੈਟਿਕ ਐਸੋਸੀਏਸ਼ਨ ਚੈਂਪੀਅਨਸ਼ਿਪ ਟੀਮਾਂ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਕਮਲਾ ਨੇ ਆਪਣੇ ਰਾਸ਼ਟਰਪਤੀ ਅਹੁਦੇ ਦੇ ਦਾਅਵੇ ਬਾਰੇ ਕੁਝ ਨਹੀਂ ਕਿਹਾ ਪਰ ਰਾਸ਼ਟਰਪਤੀ ਜੋਅ ਬਾਇਡਨ ਦੀ ਤਾਰੀਫ਼ ਕੀਤੀ।

ਹੈਰਿਸ ਨੇ ਸੋਮਵਾਰ ਨੂੰ ਆਪਣੇ ਪਹਿਲੇ ਜਨਤਕ ਸਮਾਗਮ ਵਿੱਚ ਕਿਹਾ, “ਪਿਛਲੇ ਤਿੰਨ ਸਾਲਾਂ ਵਿੱਚ ਜੋਅ ਬਾਇਡਨ ਦੀਆਂ ਪ੍ਰਾਪਤੀਆਂ ਦੀ ਕੋਈ ਤੁਲਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਇਡਨ ਨੇ ਇੱਕ ਕਾਰਜਕਾਲ ਵਿੱਚ ਇੰਨਾ ਕੁਝ ਕੀਤਾ ਹੈ ਜੋ ਦੂਜੇ ਰਾਸ਼ਟਰਪਤੀ ਦੋ ਕਾਰਜਕਾਲ ਵਿੱਚ ਵੀ ਨਹੀਂ ਕਰ ਸਕੇ।

ਹਾਲਾਂਕਿ ਜੋਅ ਬਾਇਡਨ ਦੇ ਸਮਰਥਨ ਨਾਲ ਹੈਰਿਸ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੁਤਬੇ ਦੀ ਪੁਸ਼ਟੀ ਹੋ ​​ਗਈ ਹੈ, ਪਰ ਅੰਤਿਮ ਫੈਸਲਾ 19-22 ਅਗਸਤ ਨੂੰ ਸ਼ਿਕਾਗੋ ਵਿੱਚ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਲਿਆ ਜਾਵੇਗਾ। ਜਿੱਥੇ ਕਰੀਬ 4 ਹਜ਼ਾਰ ਡੈਮੋਕ੍ਰੇਟਿਕ ਡੈਲੀਗੇਟ ਉਮੀਦਵਾਰ ਦੀ ਚੋਣ ਕਰਨ ਲਈ ਵੋਟ ਕਰਨਗੇ।

Share This Article
Leave a Comment