ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਚੋਣਾ ਵਿੱਚ ਡੇਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡੇਨ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਭਾਲ ਲਈ ਦੂੱਜੇ ਪੜਾਅ ‘ਚ ਪਹੁੰਚ ਗਏ ਹਨ। ਉਮੀਦਵਾਰਾਂ ਵਿੱਚ ਕਈ ਅਸ਼ਵੇਤ ਮਹਿਲਾਵਾਂ ਵੀ ਦਾਅਵੇਦਾਰੀ ਵਿੱਚ ਹਨ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਵੀ ਸ਼ਾਮਲ ਹਨ। ਰਿਪੋਰਟਾਂ ਦੇ ਮੁਤਾਬਕ, ਕਮੇਟੀ ਨੇ ਸੂਚੀ ਦੀ ਛਾਂਟੀ ਕਰ ਦਿੱਤੀ ਹੈ ਅਤੇ ਹੁਣ ਇਸ ਵਿੱਚ ਛੇ ਦਾਅਵੇਦਾਰ ਬਚੇ ਹਨ। ਇਨ੍ਹਾਂ ਵਿੱਚ ਕੈਲੀਫੋਰਨੀਆ ਤੋਂ ਕਮਲਾ ਹੈਰਿਸ ਤੋਂ ਇਲਾਵਾ ਐਸ ਐਲਿਜ਼ਾਬੈਥ ਵਾਰੇਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੀ ਸੁਸਨ ਦੇ ਨਾਮ ਸ਼ਾਮਲ ਹਨ। ਹਾਲਾਂਕਿ ਪੂਰੀ ਸੂਚੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਬਾਇਡੇਨ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਕਿਸੇ ਮਹਿਲਾ ਨੂੰ ਚੁਣਨਗੇ। ਦੱਸ ਦਈਏ ਕਿ ਹਾਲ ਹੀ ਵਿੱਚ ਬਾਇਡੇਨ ਨੇ ਕਮਲਾ ਹੈਰਿਸ ਨਾਲ ਮਿਲ ਕੇ 35 ਲੱਖ ਡਾਲਰ ਦਾ ਫੰਡ ਇਕੱਠਾ ਕੀਤਾ ਸੀ। ਰਾਸ਼ਟਰਪਤੀ ਅਹੁਦੇ ਲਈ ਬਾਇਡੇਨ ਦੇ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਡੈਮੋਕਰੇਟਿਕ ਪਾਰਟੀ ਤੋੰ ਕਮਲਾ ਨੂੰ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੱਜੋਂ ਵੇਖਿਆ ਜਾ ਰਿਹਾ ਹੈ।
ਮੌਜੂਦਾ ਸਮੇਂ ‘ਚ ਕਮਲਾ ਕੈਲੀਫੋਰਨੀਆ ਤੋਂ ਸੀਨੇਟਰ ਹਨ। ਚੋਣ ਅਭਿਆਨ ਦੇ ਤਹਿਤ ਮੰਗਲਵਾਰ ਨੂੰ ਬਾਇਡੇਨ ਅਤੇ ਕਮਲਾ ਦੀ ਟੀਮ ਨੇ ਵਰਚੁਅਲ ਮਾਧਿਅਮਾਂ ਰਾਹੀ ਸਮਰਥਕਾਂ ਨੂੰ ਸੰਬੋਧਤ ਕੀਤਾ ਸੀ। ਅਮਰੀਕਾ ਦੇ ਸਾਬਕਾ ਉਪਰਾਸ਼ਟਰਪਤੀ ਬਾਇਡੇਨ ਨੇ ਇਸ ਦੌਰਾਨ ਕਮਲਾ ਦੇ ਸਿਆਸੀ ਜੀਵਨ ਦੀ ਖੂਬ ਤਾਰੀਫ ਕੀਤੀ ਸੀ।