ਟਰੱਕਾਂ ਦੀ ਹੜਤਾਲ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਾਲੇ ਕਾਰੋਬਾਰ ਠੱਪ, ਓਂਟਾਰੀਓ ਵਿੱਚ ਐਮਰਜੈਂਸੀ ਦਾ ਐਲਾਨ 

TeamGlobalPunjab
4 Min Read

ਓਂਟਾਰੀਓ- ਕਰੋਨਾ ਮਹਾਮਾਰੀ ਦੇ ਦੌਰ ਵਿੱਚ ਕੈਨੇਡਾ ਅਤੇ ਅਮਰੀਕਾ ਇਨ੍ਹੀਂ ਦਿਨੀਂ ਇੱਕ ਨਵੇਂ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਾਰਨ ਹੈ ਟਰੱਕਾਂ ਦੀ ਹੜਤਾਲ। ਸੈਂਕੜੇ ਟਰੱਕਾਂ ਨੇ ਓਂਟਾਰੀਓ ਦੇ ਵਿੰਡਸਰ ਵਿੱਚ ਅੰਬੈਸਡਰ ਬ੍ਰਿਜ ਨੂੰ ਜਾਮ ਕਰ ਦਿੱਤਾ ਹੈ। ਇੱਥੋਂ ਨਾ ਕੋਈ ਮਾਲ ਅਮਰੀਕਾ ਜਾ ਸਕਦਾ ਹੈ ਅਤੇ ਨਾ ਹੀ ਆ ਰਿਹਾ ਹੈ। ਜ਼ਰੂਰੀ ਚੀਜ਼ਾਂ ਦੀ ਘਾਟ ਹੋ ਗਈ ਹੈ। ਕੈਨੇਡੀਅਨ ਪੀਐਮ ਦੀ ਅਪੀਲ ਵੀ ਬੇਅਸਰ ਹੋ ਰਹੀ ਹੈ। ਓਂਟਾਰੀਓ ਤੋਂ ਰਾਜਧਾਨੀ ਓਟਾਵਾ ਤੱਕ ਪ੍ਰਦਰਸ਼ਨ ਹੋ ਰਹੇ ਹਨ। ਓਟਾਵਾ ਵਿੱਚ 50 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਖੜ੍ਹੇ ਹਨ। ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ‘ਤੇ ਅੜੇ ਹਨ। ਸਥਿਤੀ ਇਹ ਹੈ ਕਿ ਓਂਟਾਰੀਓ ਵਿੱਚ ਐਮਰਜੈਂਸੀ ਘੋਸ਼ਿਤ ਕਰਨੀ ਪਈ ਹੈ। ਅਦਾਲਤ ਨੂੰ ਦਖਲ ਦੇਣਾ ਪਿਆ। ਇਸ ਟਰੱਕ ਹੜਤਾਲ ਦਾ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹੁਕਮ ਹੈ।

ਪਿਛਲੇ ਮਹੀਨੇ ਜਾਰੀ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਹੀ ਕੈਨੇਡਾ ਵਿੱਚ ਐਂਟਰੀ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ, ਨਹੀਂ ਤਾਂ ਉਨ੍ਹਾਂ ਨੂੰ ਕੁਆਰੰਟੀਨ ਕਰਨਾ ਪਵੇਗਾ। ਟਰੱਕ ਡਰਾਈਵਰਾਂ ਦੀਆਂ ਜਥੇਬੰਦੀਆਂ ਇਸ ਹੁਕਮ ਦਾ ਵਿਰੋਧ ਕਰ ਰਹੀਆਂ ਹਨ। ਹੌਲੀ-ਹੌਲੀ ਸ਼ੁਰੂ ਹੋਇਆ ਇਹ ਵਿਰੋਧ ਵਿਸ਼ਾਲ ਰੂਪ ਧਾਰਨ ਕਰ ਗਿਆ ਹੈ। ਡਰਾਈਵਰਾਂ ਨੇ ਅੰਬੈਸਡਰ ਪੁਲ ’ਤੇ 400 ਤੋਂ ਵੱਧ ਟਰੱਕ ਖੜ੍ਹੇ ਕਰ ਦਿੱਤੇ ਹਨ। ਇਸ ਕਾਰਨ ਮਾਲ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜ਼ਰੂਰੀ ਚੀਜ਼ਾਂ ਦੀ ਘਾਟ ਹੋ ਗਈ ਹੈ। ਹਰ ਰੋਜ਼ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕੈਨੇਡਾ ਅਤੇ ਅਮਰੀਕਾ ਵਿਚਾਲੇ ਕੁੱਲ ਵਪਾਰ ਦਾ ਇਕ ਤਿਹਾਈ ਹਿੱਸਾ ਇਸ ਪੁਲ ਰਾਹੀਂ ਹੁੰਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪੁਲ ਤੋਂ ਰੋਜ਼ਾਨਾ 323 ਮਿਲੀਅਨ ਡਾਲਰ (2,440 ਕਰੋੜ ਰੁਪਏ) ਦਾ ਸਾਮਾਨ ਲੰਘਦਾ ਹੈ। ਇੱਥੇ 10 ਹਜ਼ਾਰ ਤੋਂ ਵੱਧ ਵਪਾਰਕ ਵਾਹਨਾਂ ਦੀ ਆਵਾਜਾਈ ਹੈ। ਪਰ ਪਿਛਲੇ ਦੋ ਹਫ਼ਤਿਆਂ ਤੋਂ ਸਭ ਕੁਝ ਠੱਪ ਹੈ। ਹਾਲਾਤ ਇਹ ਬਣ ਗਏ ਹਨ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਫੋਨ ਕਰਕੇ ਸਥਿਤੀ ਤੋਂ ਜਾਣੂ ਕਰਵਾਉਣਾ ਪਿਆ ਹੈ। ਦੋਵੇਂ ਦੇਸ਼ ਇਸ ਸੰਕਟ ਦਾ ਹੱਲ ਲੱਭਣ ਵਿੱਚ ਲੱਗੇ ਹੋਏ ਹਨ। ਪ੍ਰਦਰਸ਼ਨਕਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਹ ਪ੍ਰਧਾਨ ਮੰਤਰੀ ਦੇ ਉਸ ਬਿਆਨ ਤੋਂ ਨਾਰਾਜ਼ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ “ਮੁੱਠੀ ਭਰ ਰੌਲਾ ਪਾਉਂਣ ਵਾਲੇ ਲੋਕ” ਅਤੇ “ਸਵਾਸਤਿਕ ਲਹਿਰਾਉਂਣ ਵਾਲੇ” ਕਿਹਾ ਸੀ।

ਇਸ ਨਾਲ ਨਾ ਸਿਰਫ ਵਿਰੋਧੀ ਪਾਰਟੀ ਸਗੋਂ ਖੁਦ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵੀ ਨਾਰਾਜ਼ ਹਨ। ਕਨੇਡਾ ਵਿੱਚ ਟਰੱਕਰਾਂ ਨੇ ਵੀ ਹੜਤਾਲ ਦੌਰਾਨ ਆਪਣੀ ਗੱਲ ਮਨਾਉਣ ਲਈ ਇੱਕ ਅਨੋਖਾ ਤਰੀਕਾ ਅਜ਼ਮਾਇਆ। 11 ਦਿਨਾਂ ਤੱਕ ਉਨ੍ਹਾਂ ਨੇ ਲਗਾਤਾਰ 16 ਘੰਟੇ ਟਰੱਕਾਂ ਦੇ ਹਾਰਨ ਵਜਾਏ। ਹੜਤਾਲੀਆਂ ਨੂੰ ਮਨਾਉਣ ਦੀ ਹਰ ਕੋਸ਼ਿਸ਼ ਨਾਕਾਮ ਹੋ ਰਹੀ ਹੈ। ਬਾਹਰ ਨਿਕਲਣ ਦਾ ਕੋਈ ਰਸਤਾ ਨਾ ਦੇਖਦਿਆਂ, ਓਂਟਾਰੀਓ ਦੇ ਮੇਅਰ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰੋਟੈਸਟ ਨਹੀਂ ਰਹਿ ਗਿਆ ਹੈ, ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਸ ਤੋਂ ਕੁਝ ਘੰਟਿਆਂ ਬਾਅਦ, ਅਦਾਲਤ ਨੇ ਇੱਕ ਹੁਕਮ ਜਾਰੀ ਕਰਕੇ ਹੜਤਾਲੀਆਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ। ਲਾਜ਼ਮੀ ਕਰੋਨਾ ਟੀਕਾਕਰਨ ਵਿਰੁੱਧ ਟਰੱਕ ਡਰਾਈਵਰਾਂ ਦੀ ਇਸ ਹੜਤਾਲ ਦਾ ਅਸਰ ਸਿਰਫ਼ ਕੈਨੇਡਾ ਤੱਕ ਹੀ ਸੀਮਤ ਨਹੀਂ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਫਰਾਂਸ ਵਿੱਚ ਵੀ ਸ਼ੁਰੂ ਹੋ ਗਏ ਹਨ। ਉੱਥੇ ਵੀ ਲੋਕ ਟੀਕੇ ਦੇ ਖਿਲਾਫ ਸੜਕਾਂ ‘ਤੇ ਉਤਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment